ਨਵੀਨ ਤੋਂ ਬਾਅਦ ਇੱਕ ਹੋਰ 22 ਸਾਲਾਂ ਭਾਰਤੀ ਵਿਦਿਆਰਥੀ ਦੀ ਮੌਤ

ਚੰਡੀਗੜ੍ਹ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰੂਸ-ਯੂਕਰੇਨ ਯੁੱਧ ਵਿਚਾਲੇ ਭਾਰਤ ਲਈ ਇੱਕ ਹੋਰ ਮਾੜੀ ਖ਼ਬਰ ਸਾਹਮਣੇ ਆਈ ਹੈ। ਯੂਕਰੇਨ ਵਿੱਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਦੀ ਖ਼ਬਰ ਹੈ। ਯੂਕਰੇਨ ਦੇ ਵਿਨਿਤਸੀਆ ਵਿੱਚ ਵਿਨਿਤਸਾ ਨੈਸ਼ਨਲ ਪਾਈਰੋਗੋਵ ਮੈਮੋਰੀਅਲ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਚੰਦਨ ਜਿੰਦਲ ਨਾਂਅ ਦੇ 22 ਸਾਲਾ ਭਾਰਤੀ ਵਿਦਿਆਰਥੀ ਦੀ ਬੁੱਧਵਾਰ ਨੂੰ ਬਿਮਾਰੀ ਕਾਰਨ ਮੌਤ ਹੋ ਗਈ। ਉਹ ਐਮਰਜੈਂਸੀ ਹਸਪਤਾਲ ਵਿਨਿਤਸਾ ਵਿੱਚ ਇਲਾਜ ਅਧੀਨ ਸੀ ਅਤੇ ਆਈਸੀਯੂ ਵਿੱਚ ਦਾਖਲ ਸੀ। ਉਸ ਦਾ ਪਿਤਾ ਵੀ ਹਸਪਤਾਲ ਵਿੱਚ ਮੌਜੂਦ ਸੀ ਅਤੇ ਹੁਣ ਉਹ ਆਪਣੇ ਪੁੱਤਰ ਦੀ ਲਾਸ਼ ਲੈ ਕੇ ਰੋਮਾਨੀਆ ਦੀ ਸੇਰਾਟ ਸਰਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ।

Advertisements

ਪ੍ਰਾਪਤ ਜਾਣਕਾਰੀ ਅਨੁਸਾਰ ਚੰਦਨ ਪੰਜਾਬ ਦੇ ਬਰਨਾਲਾ ਦਾ ਰਹਿਣ ਵਾਲਾ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਚੰਦਨ ਦੇ ਪਿਤਾ ਬੀਮਾਰ ਪੁੱਤਰ ਦੀ ਦੇਖਭਾਲ ਲਈ ਯੂਕਰੇਨ ਗਏ ਹੋਏ ਸਨ। ਯੂਕਰੇਨ ਵਿੱਚ ਐਮਬੀਬੀਐਸ ਦੇ ਚੌਥੇ ਸਾਲ ਵਿੱਚ ਪੜ੍ਹ ਰਹੇ ਚੰਦਨ ਨੂੰ 2 ਫਰਵਰੀ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਸ ਦੇ ਦਿਮਾਗ ਵਿਚ ਖੂਨ ਦੇ ਗਤਲੇ ਬਣ ਗਏ। ਡਾਕਟਰਾਂ ਨੇ ਚੰਦਨ ਦਾ ਆਪਰੇਸ਼ਨ ਕੀਤਾ ਸੀ ਪਰ ਉਹ ਕੋਮਾ ਵਿੱਚ ਚਲਾ ਗਿਆ ਸੀ। ਜਿਸ ਤੋਂ ਬਾਅਦ 2 ਮਾਰਚ ਨੂੰ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here