ਰੇਲਵੇ ਮੰਡੀ ਸਕੂਲ ਵਿਖੇ ਲਗਾਇਆ ਗਿਆ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਤੇ ਮੇਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆਂ ਸੈਕਡੰਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿੱਚ ਲਗਾਇਆ ਗਿਆ। ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦਾ ਮੇਲਾ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਸ਼ਰਨ ਸਿੰਘ (ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕਡੰਰੀ ਹੁਸ਼ਿਆਰਪੁਰ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਅਧੀਨ ਸਕੂਲ ਦੀਆਂ ਵਿਦਿਆਰਥਣਾਂ ਦੇ ਦੁਆਰਾ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦਾ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਸਕੂਲ ਦੀਆਂ ਛੇਵੀਂ ਤੋਂ ਦਸਵੀਂ ਕਲਾਸਾਂ ਦੀਆਂ ਤਕਰੀਬਨ 200 ਵਿਦਿਆਰਥਣਾਂ ਨੇ ਭਾਗ ਲਿਆ। ਵਿਦਿਆਰਥਣਾਂ ਨੇ ਦੋਨੋਂ ਵਿਸ਼ਿਆਂ ਨਾਲ਼ ਸੰਬੰਧਿਤ ਮਾਡਲ ਅਤੇ ਚਾਰਟ ਬਣਾਕੇ ਆਪਣੀ ਸ਼ਾਨਦਾਰ ਕਲਾ ਅਤੇ ਨਿਪੁੰਨਤਾ ਦਾ ਪ੍ਰਦਰਸ਼ਨ ਕੀਤਾ।

Advertisements

ਇਸ ਮੌਕੇ ਤੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਸਾਰੇ ਬੱਚਿਆਂ ਨੂੰ ਸ਼ਾਬਾਸ਼ੀ ਦਿੱਤੀ। ਓਹਨਾਂ ਨੇ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੇ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਵਿੱਚ ਸਹਾਇਕ ਹੁੰਦੇ ਹਨ। ਬੱਚਿਆਂ ਕੋਲ ਕਲਾ ਦਾ ਅਸੀਮਿਤ ਭੰਡਾਰ ਹੁੰਦਾ ਹੈ ਜੋ ਅਜਿਹੇ ਮੇਲਿਆਂ ਦੁਆਰਾ ਵੱਖ ਵੱਖ ਵਿਸ਼ਿਆਂ ਵਿੱਚ ਉਹਨਾਂ ਦੀ ਰੁਚੀ ਪੈਦਾ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ। ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨਾਲ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਅਧਿਆਪਕ ਸਾਹਿਬਾਨ ਭਾਰਤੀ ਖੁਰਾਣਾ, ਨਵਜੋਤ ਕੌਰ, ਮੋਨਿਕਾ ਸ਼ਰਮਾ, ਰਿਤੂ ਕੁਮਰਾ, ਨਵਜੋਤ ਸੰਧੂ, ਕੁਲਵਿੰਦਰ ਕੌਰ, ਹਰਲੀਨ ਕੌਰ, ਵੰਦਨਾ ਬਾਹਰੀ, ਪਲਵਿੰਦਰ ਕੌਰ, ਬਲਦੇਵ ਸਿੰਘ, ਰਵਿੰਦਰ ਕੁਮਾਰ ਜੀ ਮੌਜੂਦ ਸਨ।

LEAVE A REPLY

Please enter your comment!
Please enter your name here