ਸ਼ਹਿਰ ਵਿੱਚ ਨਕਲੀ ਇੰਸ਼ੋਰੈਂਸ ਕਰਨ ਦਾ ਫਰਜ਼ੀਵਾੜਾ ਜੋਰਾਂ ਤੇ

ਕਪੂਰਥਲਾ(ਦ ਸਟੈਲਰ ਨਿਊਜ਼),ਰਿਪੋਰਟ- ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਸ਼ਹਿਰ ਵਿਚ ਕੁਝ ਸਮੇ ਤੋਂ ਨਕਲੀ ਇੰਸ਼ੋਰੈਂਸ ਕਰਕੇ ਵਾਹਨ ਚਾਲਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ ਜਿਕਰਯੋਗ ਹੈ ਕਪੂਰਥਲਾ ਦੀ ਇੱਕ ਮਾਨਯੋਗ ਅਦਾਲਤ ਵਿੱਚ ਇੱਕ ਸੜਕ ਦੁਰਘਟਨਾ ਦੇ ਕੇਸ ਸੰਬੰਧੀ ਪੈਰਵੀ ਦੌਰਾਨ ਪਤਾ ਲਗਾ ਕਿ ਵਾਹਨ ਚਾਲਕ ਕੋਲ ਜੋ ਕਾਰ ਦੀ ਇੰਸ਼ੋਰੈਂਸ ਸੀ ਉਸ ਇੰਸ਼ੋਰੈਂਸ ਕੰਪਨੀ ਨੂੰ ਮੁਆਵਜੇ ਲਈ ਜਦੋ ਅਦਾਲਤ ਨੇ ਰਕਮ ਦੇਣ ਲਈ ਅਦਾਲਤ ਵਿੱਚ ਤਲਬ ਕੀਤਾ ਤਾਂ ਕੰਪਨੀ ਨੁਮਾਇਦੇਇਆ ਦਾ ਕਹਿਣਾ ਸੀ ਕਿ ਇਹ ਇੰਸ਼ੋਰੈਂਸ ਸਾਡੀ ਕੰਪਨੀ ਜਾ ਸਾਡੇ ਕਿਸੇ ਵੀ ਏਜੇਂਟ ਨੇ ਨਹੀਂ ਕੀਤੀ। ਉਹਨਾਂ ਦੇ ਕਹਿਣ ਦਾ ਭਾਵ ਕਿ ਸਾਡੇ ਰਿਕਾਰਡ ਵਿੱਚ ਇਹ ਇੰਸ਼ੋਰੈਂਸ ਹੈ ਹੀ ਨਹੀਂ ਤੇ ਇਹ ਫ਼ਰਜ਼ੀ ਇੰਸ਼ੋਰੈਂਸ ਹੈ ਜੋਕਿ 50 ਪੈਸੇ ਦੇ ਕਾਗਜ ਤੇ ਉਕਤ ਦੁਕਾਨਦਾਰ ਨੇ ਆਪ ਹੀ ਮੋਹਰ ਲਗਾਕੇ ਵਾਹਨ ਚਾਲਕ ਨੂੰ ਦੇ ਦਿੱਤੀ ਹੈ ਇਸ ਤੋਂ ਬਾਦ ਜਦੋ ਵਾਹਨ ਚਾਲਕ ਉਹ ਕਾਗਜ ਲੈਕੇ ਉਕਤ ਦੁਕਾਨਦਾਰ ਕੋਲ ਗਿਆ ਤੇ ਦੁਕਾਨਦਾਰ ਨੇ ਹਫੜਾ ਦਫੜੀ ਵਿੱਚ ਇੱਕ ਨਵੀ ਇੰਸ਼ੋਰੈਂਸ ਉਸਨੂੰ ਕਰ ਕੇ ਦੇ ਦਿੱਤੀ ਤੇ ਪੁਰਾਣੀ ਇੰਸ਼ੋਰੈਂਸ ਦੀ ਕਿਸੇ ਨਾਲ ਵੀ ਗੱਲ ਨਾ ਕਰਨ ਦੀ ਬੇਨਤੀ ਕੀਤੀ ਹੁਣ ਮਾਮਲਾ ਇਹ ਆਣ ਫਸਿਆ ਹੈ ਕਿ ਵਾਹਨ ਚਾਲਕ ਦੀ ਦੁਰਘਟਨਾ ਸਾਲ 2021 ਵਿੱਚ ਹੋਈ ਹੈ ਤੇ ਜਨਵਰੀ 2022 ਨੂੰ ਦੁਕਾਨਦਾਰ ਦੋਬਾਰਾ ਓਸੇ ਵਾਹਨ ਦੀ ਨਵੀ ਇੰਸ਼ੋਰੈਂਸ ਕਰਕੇ ਵਾਹਨ ਚਾਲਕ ਨੂੰ ਸੱਚਾ ਹੋਣ ਦੀ ਖਾਤਿਰ ਕਰਕੇ ਦੇ ਰਿਹਾ ਹੈ ਐਥੇ ਦੱਸਣ ਯੋਗ ਹੈ ਕਿ ਦੁਕਾਨਦਾਰ ਵਲੋਂ ਨਵੀ ਇੰਸੋਰੈਂਸ ਉਸੇ ਹੀ ਵਾਹਨ ਦੀ ਕੀਤੀ ਹੈਂ।

Advertisements

ਜੋ ਵਾਹਨ ਹਜੇ ਵੀ ਪੁਲਿਸ ਕਸਟੱਡੀ ਵਿੱਚ ਹੈ ਜੋਕਿ ਇਕ ਹੈਰਾਨੀਯੋਗ ਮਾਮਲਾ ਹੈ ਕਿ ਪੁਲਿਸ ਕਸਟੱਡੀ ਵਿੱਚ ਖੜੇ ਵਾਹਨ ਦੀ ਉਕਤ ਦੁਕਾਨਦਾਰ ਵਲੋ ਅਸਲੀ ਇੰਸ਼ੋਰੈਂਸ ਕਰ ਦਿੱਤੀ ਗਈ ਹੈ ਇਹ ਵੀ ਇਕ ਹੋਰ ਨਵਾਂ ਫਰਜ਼ੀਵਾੜਾ ਹੈ ਇਸ ਤੋਂ ਅਲਾਵਾ ਮਾਮਲਾ ਤਾ ਨਵੰਬਰ 2021 ਦੀ ਕੀਤੀ ਇੰਸ਼ੋਰੈਂਸ ਤੇ ਆ ਖੜਾ ਹੁੰਦਾ ਹੈ ਐਥੇ ਇਹ ਦੱਸਣਯੋਗ ਹੈ ਕਿ ਉਕਤ ਵਾਹਨ ਨਾਲ ਹੋਈ ਦੁਰਘਟਨਾ ਦੌਰਾਨ ਸਾਮਣੇ ਵਾਲੇ ਵਾਹਨ ਚਾਲਕ ਦੀ ਮੋਤ ਹੋ ਗਈ ਸੀ। ਹਜੇ ਮਾਮਲਾ ਮਾਨਯੋਗ ਅਦਾਲਤ ਦੇ ਆਰਡਰ ਤੇ ਪੈਂਡਿੰਗ ਹੈ ਪਰ ਐਥੇ ਇਹ ਦੱਸਣਯੋਗ ਹੈ ਕਿ ਕਪੂਰਥਲਾ ਵਿੱਚ ਕਿਸ ਤਰਾਹ ਠੱਗੀ ਦਾ ਕਾਰੋਬਾਰ ਚੱਲ ਰਿਹਾ ਹੈ ਉਕਤ ਦੁਕਾਨਦਾਰ ਨਾਲ ਇਕ ਸਿਆਸੀ ਲੀਡਰ ਵੀ ਬਰਾਬਰ ਦਾ ਭਾਈਵਾਲ ਹੈ ਜੋਕਿ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਆਪਣੀ ਵਾਕਫੀ ਤੇ ਦੂਰੋਂ ਨੇੜਿਓਂ ਰਿਸ਼ਤੇਦਾਰੀ ਰੱਖਣ ਦਾ ਪ੍ਰਚਾਰ ਪ੍ਰਸਾਰ ਕਰਦਾ ਰਹਿੰਦਾ ਹੈ ਅਗਲੀ ਖਬਰ ਚ ਖੁਲਕੇ ਨਾਮ ਤੇ ਪਤੇ ਸਮੇਤ ਅਤੇ ਹੋਈ ਕਾਨੂੰਨੀ ਕਾਰਵਾਈ ਦਾ ਖੁਲਾਸਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here