ਜੈ ਕ੍ਰਿਸ਼ਨ ਸਿੰਘ ਰੋੜੀ ਦੀ ਜਿੱਤ ਨੇ ਵਲੰਟੀਅਰਾਂ ਦਾ ਮਾਣ ਵਧਾਇਆ: ਫਲੋਰਾ

ਮਾਹਿਲਪੁਰ (ਦ ਸਟੈਲਰ ਨਿਊਜ਼)। ਸੂਬੇ ਭਰ ਵਿੱਚ ਹੋਈਆ ਵਿਧਾਨ ਸਭਾ ਚੋਣਾ ਵਿੱਚ ਆਪ ਦੇ ਹੱਕ ਵਿੱਚ ਆਏ ਨਤੀਜੇ ਸੂਬੇ ਦੇ ਆਮ ਲੋਕਾ ਦੀ ਜਿੱਤ ਹੋਈ ਹੈ। ਸੂਬੇ ਦੇ ਲੋਕ ਸੱਚਮੁੱਚ ਬਦਲਾਅ ਚਾਹੁੰਦੇ ਸਨ ਜੋ ਆਮ ਆਦਮੀ ਬਹੁਤ ਵੱਡੇ ਮਾਰਜ਼ਨ ਨਾਲ ਵਿਧਾਨ ਸਭਾ ਚੋਣਾ ਜਿੱਤੀ ਹੈ। ਇਹਨਾ ਵਿਚਾਰਾ ਦਾ ਪ੍ਰਗਟਾਵਾ ਹਲਕਾ ਗੜ੍ਹਸ਼ੰਕਰ ਤੋ ਆਪ ਆਗੂ ਜਸਪ੍ਰੀਤ ਸਿੰਘ ਫਲੋਰਾ ਨੇ  ਗੱਲਬਾਤ ਕਰਦਿਆ ਕੀਤਾ ਅਤੇ ਕਿਹਾ ਕਿ ਇਸ ਵਾਰ ਫਿਰ ਤੋ ਹਲਕਾ ਗੜ੍ਹਸ਼ੰਕਰ ਦੇ ਵੋਟਰਾ ਨੇ ਆਪ ਦੇ ਉਮੀਦਵਾਰ ਜੈ ਕ੍ਰਿਸ਼ਨ ਸਿੰਘ ਰੋੜੀ ਤੇ ਵਿਸ਼ਵਾਸ ਕਰ ਕੇ ਦੁਬਾਰਾ ਜਿਤਾ ਕੇ ਆਪ ਦੀ ਸਰਕਾਰ ਬਨਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ।

Advertisements

ਇਸ ਮੋਕੇ ਉਹਨਾ ਕਿਹਾ ਕਿ ਇਸ ਵਾਰ ਜਿਥੇ ਸੂਬੇ ਦੇ ਲੋਕਾ ਨੇ ਰਵਾਇਤੀ ਪਾਰਟੀਆ ਨੂੰ ਹਰਾ ਕੇ ਆਮ ਲੋਕਾ ਦੀ ਸਰਕਾਰ ਦੇ ਹੱਥ ਫੱਤਵਾ ਦਿੱਤਾ ਹੈ ਉਥੇ ਹੀ ਆਮ ਆਦਮੀ ਪਾਰਟੀ ਆਮ ਲੋਕਾ ਦੀ ਸਰਕਾਰ ਸੂਬੇ ਅੰਦਰ ਵੱਡੇ ਪੱਧਰ ਤੇ ਬਦਲਾਅ ਕਰਨ ਲਈ ਵਚਨਵੱਧ ਰਹੇਗੀ। ਇਸ ਮੋਕੇ ਸੂਬੇ ਦੇ ਲੋਕਾ ਅਤੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਵਧਾਈ ਦਿੰਦਿਆ ਕਿਹਾ ਕਿ ਹੁਣ ਸੂਬੇ ਦੇ ਲੋਕਾ ਵਧਾਈ ਦੇ ਪਾਤਰ ਹਨ ਜੋ ਸੂਬੇ ਨੂੰ ਖੁਸ਼ਹਾਲ ਬਨਾਉਣ ਲਈ ਇਕੱਠੇ ਹੋ ਰਵਾਇਤੀ ਪਾਰਟੀਆ ਕੋਲੋ ਖਹਿੜਾ ਛੁਡਵਾ ਕੇ ਸੂਬੇ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤੀ ਹੈ।

LEAVE A REPLY

Please enter your comment!
Please enter your name here