ਗੜ੍ਹਸ਼ੰਕਰ ਦੇ ਵੋਟਰਾਂ ਦਾ ਸਦਾ ਰਿਣੀ ਰਹਾਂਗਾ: ਲਾਲੀ

ਮਾਹਿਲਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਸਵਿੰਦਰ ਹੀਰ। ਗੜ੍ਹਸ਼ੰਕਰ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਨਿਮਰਤਾ ਸਹਿਤ ਸਵੀਕਾਰ ਕਰਦੇ ਹੋਏ ਕਾਗਰਸੀ ਉਮੀਦਵਾਰ ਅਮਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਜਿਨ੍ਹਾਂ ਨੇ ਉਸ ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਵੋਟ ਕੀਤੀ ਉਨ੍ਹਾਂ ਸਭ ਦਾ ਤਹਿ ਦਿਲੋਂ ਸਤਿਕਾਰ ਕਰਦਾ ਹਾਂ ਤੇ ਅੱਗੇ ਤੋਂ ਵੀ ਭਰੋਸਾ ਦਿੰਦਾ ਹਾਂ ਕਿ ਸਭ ਦੀਆਂ ਦੁੱਖ ਤਕਲੀਫ਼ਾਂ ਵਿਚ ਪਹਿਲਾ ਦੀ ਤਰਾ ਹਮੇਸ਼ਾ ਹਾਜ਼ਰ ਰਹਾਂਗਾ ਅਤੇ ਹਲਕਾ ਵਾਸੀਆਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਉਤਰਾਗਾਂ ਅਤੇ ਗੜ੍ਹਸ਼ੰਕਰ ਦੇ ਮੁੱਦਿਆ ਤੇ ਅਵਾਜ਼ ਬੁਲੰਦ ਕਰਦਾ ਰਹਾਗਾ। ਅਖੀਰ ਲਾਲੀ ਨੇ ਹਲਕੇ ਦੇ ਸਮੂਹ ਵਰਕਰਾ ਦਾ ਵੀ ਧੰਨਵਾਦ ਕਰਦਿਆ ਕਿਹਾ ਜਿਨਾ ਵਰਕਰਾ ਨੇ ਇਸ ਚੋਣਾ ਮੋਕੇ ਦਿਨ ਰਾਤ ਇੱਕ ਕੀਤੀ ਉਹਨਾ ਸਭ ਵਰਕਰਾ ਦਾ ਰਿਣੀ ਹਾ ਅਤੇ ਆਸ ਕਰਦਾ ਹਾ ਕਿ ਅਗਾਹ ਤੋ ਵੀ ਇਸੇ ਤਰਾ ਸਾਥ ਦਿੰਦੇ ਰਹਿਣਗੇ ।

Advertisements

LEAVE A REPLY

Please enter your comment!
Please enter your name here