ਪੁਰਾਣੀ ਰੰਜਿਸ਼ ਨੂੰ ਲੈ ਕੇ ਸਚਿਨ ‘ਤੇ ਜਾਨਲੇਵਾ ਹਮਲਾ, 3 ਤੋਂ 4 ਫਾਇਰ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਪੁਰਾਣੀ ਰੰਜਿਸ਼ ਨੂੰ ਲੈ ਕੇ ਅਜੇਪਾਲ ਨਿਹੰਗ ਵੱਲੋਂ ਜਾਨਲੇਵਾ ਹਮਲਾ ਕਰਦਿਆਂ ਸਚਿਨ ਨਾਂ ਦੇ ਨੌਜਵਾਨ ‘ਤੇ 3 ਤੋਂ 4 ਫਾਇਰ ਕੀਤੇ ਗਏ। ਮਾਮਲਾ ਜਲੰਧਰ ਵੈਸਟ ਦੇ ਇਲਾਕੇ ਬਸਤੀ ਸ਼ੇਖ ਦਾ ਹੈ। ਗਨੀਮਤ ਰਹੀ ਕਿ ਕੋਈ ਵੀ ਗੋਲੀ ਉਸ ਨੂੰ ਨਹੀਂ ਲੱਗੀ, ਜਿਸ ਤੋਂ ਬਾਅਦ ਅਜੇਪਾਲ ਨਿਹੰਗ ਤੇ ਉਸ ਦੇ ਸਾਥੀ ਰੂਪ ਤੇ ਹੋਰ 2 ਅਣਪਛਾਤੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜਿਵੇਂ ਹੀ ਜਲੰਧਰ ਵੈਸਟ ਦੀ ਪੁਲਸ ਨੂੰ ਸੂਚਨਾ ਮਿਲੀ ਤਾਂ ਥਾਣਾ ਨੰਬਰ 5 ਦੀ ਪੁਲਸ ਅਤੇ ਏ. ਸੀ. ਪੀ. ਵੈਸਟ ਵਰਿਆਮ ਸਿੰਘ ਮੌਕੇ ‘ਤੇ ਪੁੱਜੇ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

Advertisements

ਇਸ ਸਬੰਧੀ ਸਚਿਨ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਇਹ ਹਮਲਾ ਉਨ੍ਹਾਂ ‘ਤੇ ਕੀਤਾ ਗਿਆ ਹੈ ਅਤੇ ਜੋ ਅਜੇਪਾਲ ਨਿਹੰਗ ਹੈ, ਉਹ ਨਸ਼ਾ ਸਮੱਗਲਿੰਗ ਦਾ ਕੰਮ ਕਰਦਾ ਹੈ, ਜਿਸ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਇਹ ਜਾਨਲੇਵਾ ਹਮਲਾ ਕੀਤਾ ਗਿਆ ਸੀ ਪਰ ਗਨੀਮਤ ਇਹ ਰਹੀ ਕਿ ਉਨ੍ਹਾਂ ਨੂੰ ਕੋਈ ਗੋਲੀ ਨਹੀਂ ਲੱਗੀ। ਅਜੇਪਾਲ ਨਿਹੰਗ ਨੇ 3 ਤੋਂ 4 ਫਾਇਰ ਕੀਤੇ ਸਨ। ਉੱਥੇ ਹੀ ਏ. ਸੀ. ਪੀ. ਵਰਿਆਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਧਾਰਾ 307 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here