ਸਿਵਲ ਸਰਜਨ ਨੇ ਸਿਹਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਗਰਮੀਆਂ ਦੇ ਮੌਸਮ ਦੀ ਆਮਦ ਦੇ ਨਾਲ ਹੀ ਮੱਛਰਾਂ ਦੀ ਪਦਾਇਸ਼ ਵੱਧਣ ਕਰਕੇ ਵੈਕਟਰ ਬੌਰਨ ਬੀਮਾਰੀਆਂ ਅਤੇ ਪੀਣ ਵਾਲੇ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾ ਲਈ ਅਗੇਤੇ ਪ੍ਰਬੰਧਾਂ ਦੀ ਸਮੀਖਿਆ ਵਜੋਂ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਜ਼ਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਦੇ ਇੰਨਚਾਰਜ ਸੀਨੀਅਰ ਮੈਡੀਕਲ ਅਫਸਰਾਂ ਦੀ ਵਿਸ਼ੇਸ਼ ਮੀਟਿੰਗ ਬਾਅਦ ਦੁਪਹਿਰ ਡਾ. ਪਰਮਿੰਦਰ ਕੌਰ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਅਹੀਰ, ਆਈ.ਡੀ.ਐਸ.ਪੀ ਨੋਡਲ ਅਫਸਰ ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਪ੍ਰੋਗਰਾਮ ਡਾ.ਸੁਲੇਸ਼ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁੰਹਮਦ ਆਸਿਫ ਹਾਜ਼ਰ ਰਹੇ। 

Advertisements

ਮੀਟਿੰਗ ਵਿੱਚ ਡਾ.ਸੁਲੇਸ਼ ਕੁਮਾਰ ਵਲੋਂ ਜ਼ਿਲ੍ਹੇ  ਦੀਆਂ ਵੱਖ ਵੱਖ ਸਿਹਤ ਸੰਸਥਾਂਵਾਂ ਦੀਆਂ ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਪ੍ਰੋਗਰਾਮ ਦੇ ਕੰਮ ਦੀ ਪ੍ਰਾਪਤੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਆਈ.ਐਚ.ਆਈ.ਪੀ (Integrated Health Information platform) ਤੇ ਬੀਮਾਰੀਆਂ ਸਬੰਧੀ ਡਾਟਾ ਰੋਜ਼ਾਨਾ ਅਪਡੇਟ ਕਰਨ ਬਾਰੇ ਦੱਸਿਆ ।

ਇਸ ਮੌਕੇ ਸਿਵਲ ਸਰਜਨ ਨੇ ਅਧਿਕਾਰੀਆਂ ਨੂੰ ਵਾਟਰ ਅਤੇ ਵੈਕਟਰ ਬੌਰਨ ਬੀਮਾਰੀਆਂ ਦੀ ਰੋਕਥਾਮ ਲਈ ਫੀਲਡ ਵਿੱਚ ਐਕਟਿਵ ਸਰਵੈਲੈਂਸ ਨੂੰ ਵਧਾਉਣ ਅਤੇ ਫੀਲਡ ਸਟਾਫ ਦੇ ਟੂਰ ਨੂੰ ਯਕੀਨੀ ਬਣਾਉਣ ਅਤੇ ਮੋਨਿਟਰ ਕਰਨ ਦੀ ਹਦਾਇਤ ਕਰਦੇ ਹੋਏ ਲੋਕਾਂ ਵਿੱਚ ਇਨਾਂ ਬੀਮਾਰੀਆਂ ਤੋਂ ਬਚਾਓ ਲਈ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਆਸ਼ਾਂ ਵਰਕਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਨੂੰ ਪਾਬੰਦ ਕੀਤਾ ਜਾਵੇ। ਜੇਕਰ ਕਿਸੇ ਖੇਤਰ ਜਾਂ ਪਿੰਡ ਵਿੱਚ ਬੀਮਾਰੀ ਦੀ ਆਉਟ ਬਰੈਕ ਹੁੰਦੀ ਹੈ ਤਾਂ ਉਸ ਬਲਾਕ ਦੇ ਇੰਨਚਾਰਜ ਵਲੋਂ ਤੁਰੰਤ ਰਿਪੋਟਿੰਗ ਅਤੇ ਰੋਕਥਾਮ ਦੇ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਅਤੇ ਵੈਕਸੀਨੇਸ਼ਨ ਪ੍ਰਤੀ ਵੀ ਜਾਣਕਾਰੀ ਦਿੱਤੀ ਜਾਵੇ।

LEAVE A REPLY

Please enter your comment!
Please enter your name here