ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਅਤੇ ਟਰੇਨਿੰਗ ਇੰਸਟੀਚਿਊਟ ਨੇ ਕਰਵਾਇਆ ਜਾੱਬ ਪਲੇਸਮੈਂਟ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਅਤੇ ਟਰੇਨਿੰਗ ਇੰਸਟੀਚਿਊਟ, ਊਨਾ ਰੋਡ, ਜਹਾਂਨਖੇਲਾ, ਹੁਸ਼ਿਆਰਪੁਰ ਵਲੋਂ ਗਲੋਬਲ ਚਾਈਲਡ ਵੈਲਨੈੱਸ ਸੈਂਟਰ ਲੁਧਿਆਣਾ ਦੇ ਸਹਿਯੋਗ ਨਾਲ ਜਾੱਬ ਪਲੇਸਮੈਂਟ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਇੰਟਰਵਿਊ ਮੰਡਲੀ ਵਿੱਚ ਗਲੋਬਲ ਚਾਈਲਡ ਵੈਲਨੈੱਸ ਸੈਂਟਰ ਦੇ ਅੇਮ.ਡੀ. ਰਵੀਸ਼ ਕੁਮਾਰ, ਐਮ.ਐਸ.ਪੂਨਮ ਰਾਣੀ ਸਪੀਚ ਥੈਰੇਪਿਸਟ, ਐਮ.ਐਸੀ ਕੰਚਨ ਸਪੀਚ ਥੈਰੇਪਿਸਟ, ਜੇ.ਐਸ.ਐਸ. ਆਸ਼ਾ ਕਿਰਨ ਟ੍ਰੇਨਿੰਗ ਇੰਸਟੀਚਿਊਟ ਦੇ ਕੋਆਰਡੀਨੇਟਰ ਬਰਿੰਦਰ ਕੁਮਾਰ, ਅਸਿਸਟੈਂਟ ਨਿਰਵੈਰ ਕੌਰ ਸਨ।

Advertisements

ਇਸ ਜਾੱਬ ਪਲੇਸਟਮੈਂਟ ਵਿੱਚ ਲਗਭਗ 50 ਉਮੀਦਵਾਰਾਂ ਨੇ ਭਾਗ ਲਿਆ। ਜਿਸ ਵਿੱਜੇ ਜੇ.ਐਸ.ਐਸ. ਆਸ਼ਾ ਕਿਰਨ ਟਰੇਨਿੰਗ ਇੰਸਟੀਚਿਊਟ ਦੇ ਡਿਪਲੋਮਾ-ਇਨ-ਸਪੈਸ਼ਲ ਐਜੂਕੇਸ਼ਨ ਦੇ ਦੂਜੇ ਸਾਲ ਦੇ 32 ਵਿਦਿਆਰਥੀਆਂ ਨੇ ਭਾਗ ਲਿਆ। 18 ਉਮੀਦਵਾਰ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਤੋਂ ਸਪੈਸ਼ਲ ਸਿੱਖਿਅਕ ਸੀ। ਇਸ ਵਿੱਚ ਉਮੀਦਵਾਰਾਂ ਤੋਂ ਸਪੈਸ਼ਲ ਐਜੂਕੇਸ਼ਨ, ਸਪੀਚ ਥੈਰੇਪੀ, ਵਿਵਹਾਰਿਕ ਸਮੱਸਿਆਵਾਂ ਦੇ ਨਿਵਾਰਣ ਦੀਆਂ ਵਿਧੀਆਂ, ਵੋਕੇਸ਼ਨਲ ਟਰੇਨਿੰਗ, ਫਿਜ਼ਿਓਥੈਰੇਪੀ ਅਤੇ ਭਿੰਨ-ਭਿੰਨ ਉਪਕਰਣਾਂ ਅਤੇ ਵਿਧੀਆ ਬਾਰੇ ਪ੍ਰਸ਼ਨ ਪੁਛੇ ਗਏ। ਸਪੈਸ਼ਲ ਸਿੱਖਿਅਕਾਂ ਨੇ ਕਿਹਾ ਕਿ ਇਸ ਸੈਮੀਨਾਰ ਦੇ ਉਪਰੰਤ ਉਹਨਾਂ ਦਾ ਆਤਮ-ਵਿਸ਼ਵਾਸ਼ ਵੱਧ ਗਿਆ। ਇਸ ਗੱਲ ਦਾ ਗਿਆਨ ਹੋਇਆ ਕਿ ਸਪੈਸ਼ਲ ਐਜੂਕੇਸ਼ਨ ਦਾ ਖੇਤਰ ਬਹੁਤ ਵਿਆਪਕ ਹੈ। ਬਹੁਤ ਕੁਝ ਇਸ ਤੋਂ ਸਿਖਿਆ ਜਾ ਸਕਦਾ ਅਤੇ ਇਸ ਵਿੱਚ ਜਾੱਬ ਦੇ ਮੌਕਿਆਂ ਦੀ ਬਹੁਤ ਸੰਭਾਵਨਾ ਹੈ। ਇਸ ਜਾੱਬ ਪਲੇਸਮੈਂਟ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਚੰਗਾ ਅਨਾਵਰਣ ਮਿਲਿਆ। ਗਲੋਬਲ ਚਾਈਲਡ ਵੈਲਨੈੱਸ ਦੇ ਐਮ.ਡੀ. ਰਵੀਸ਼ ਨੇ ਕਿਹਾ ਕਿ ਜੇ.ਐਸ.ਐਸ. ਆਸ਼ਾ ਕਿਰਨ ਇੰਸਟੀਚਿਊਟ ਦੇ ਡਿਪਲੋਮਾ ਵਿਦਿਆਰਥੀ ਬਹੁਤ ਹੀ ਕਾਬਲ ਹਨ। ਇਨ੍ਹਾਂ ਕੋਲ ਵਿਵਹਾਰਾਤਮਕ ਸਮੱਸਿਆਵਾਂ ਦੀ ਨਿਵਾਰਣ ਦੀ ਲਗਭਗ ਜਾਣਕਾਰੀ ਹੈ। ਇਸ ਮੌਕੇ ਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਕੱਤਰ ਸ.ਹਰਬੰਸ ਸਿੰਘ, ਸਾਬਕਾ ਪ੍ਰਧਾਨ ਸ. ਮਲਕੀਤ ਸਿੰਘ ਮਹੇਰੂ, ਰਾਮ ਆਸਰਾ, ਕੋਆਰਡੀਨੇਟਰ ਵਰਿੰਦਰ ਕੁਮਾਰ ਅਤੇ ਪ੍ਰਿੰਸੀਪਲ ਸ਼ੈਲੀ ਸ਼ਰਮਾ ਮੌਜੂਦ ਸਨ।

LEAVE A REPLY

Please enter your comment!
Please enter your name here