ਐਸ.ਐਸ.ਪੀ. ਨੇ ਕੀਤਾ ‘ਸਮਾਧਾਨ ‘ਪਬਲਿਕ ਸ਼ਿਕਾਇਤ ਸੈੱਲ ਤੇ ਹੈਲਪਲਾਈਨ ਦਾ ਆਗਾਜ਼

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਲੋਕਾਂ ਵੱਲੋਂ ਦਿੱਤੀਆਂ ਜਾਂਦੀਆਂ ਦਰਖਾਸਤਾਂ ਅਤੇ ਦਿੱਤੀਆਂ ਹੋਈਆਂ ਦਰਖਾਸਤਾਂ ਦੇ ਨਿਪਟਾਰੇ ਸਬੰਧੀ ਜਾਣਕਾਰੀ ਲੈਣ ਲਈ ਦਫ਼ਤਰ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਿਖੇ ‘ਸਮਾਧਾਨ’ ਪਬਲਿਕ ਸ਼ਿਕਾਇਤ ਸੈੱਲ ਅਤੇ ‘ਸਮਾਧਾਨ ਪਬਲਿਕ ਸ਼ਿਕਾਇਤ ਹੈਲਪਲਾਈਨ ਦਾ ਆਗਾਜ਼ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਐਸ.ਐਸ.ਪੀ. ਕਪੂਰਥਲਾ ਦਿਆਮਾ ਹਰੀਸ਼ ਓਮ ਪ੍ਰਕਾਸ਼ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਧਾਨ ਪਬਲਿਕ ਸ਼ਿਕਾਇਤ ਸੈਲ ਵਿਚ ਲੋਕਾਂ ਦੀਆਂ ਸਹੂਲਤਾਂ ਲਈ ਸ਼ਿਕਾਇਤਾਂ ਸਬੰਧੀ ਵੱਖ-ਵੱਖ 4 ਕਾਉਂਟਰ ਸਥਾਪਿਤ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਂਣ ਵਿਚ ਜ਼ਿਆਦਾ ਸਮਾਂ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਹ ਜੋ ‘ਸਮਾਧਾਨ’ ਪਬਲਿਕ ਸ਼ਿਕਾਇਤ ਹੈਲਪਲਾਈਨ ਵਾਸਤੇ (90419-22168) ਨੰਬਰ ਜਾਰੀ ਕੀਤਾ ਗਿਆ ਹੈ ਇਸ ਨੰਬਰ ’ਤੇ ਕਾਲ ਕਰਕੇ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਦਰਖਾਸਤਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਿਨਾਂ ਦਫ਼ਤਰ ਆਏ ਫੋਨ ਕਰਕੇ ਲਈ ਜਾ ਸਕਦੀ ਹੈ।

Advertisements

ਐਸ.ਐਸ.ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼ ਨੇ ਦੱਸਿਆ ਕਿ ਸਮਾਧਾਨ ਪਬਲਿਕ ਸ਼ਿਕਾਇਤ ਸੈਲ ਦਾ ਉਦੇਸ਼ ਸ਼ਿਕਾਇਤਾਂ ਦੇ ਨਿਪਟਾਰੇ ਵਿਚ ਪਾਰਦਰਸ਼ਤਾ ਲਿਆਉਂਣਾ, ਜਨਤਕ ਸਹੂਲਤ ਲਈ ਟੋਕਨ ਸਿਸਟਮ, ਫਾਸਟ ਟਰੈਕ ਨਿਪਟਾਰੇ ਲਈ ਪਹਿਲੇ ਦਿਨ ਤੋਂ ਸੁਣਵਾਈ, ਨਿਰਪੱਖ ਤੌਰ ਤੇ ਕੰਮ ਕਰਨਾ, ਕੰਮ ਵਿਚ ਕਿਸੇ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਅਤੇ ਲੋਕਾਂ ਦੀ ਤਸੱਲੀ ਵਾਸਤੇ ਰਸੀਦ ਸਲਿੱਪ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦੇ ਸਬੰਧ ਵਿਚ ਐਸ.ਪੀ. ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਕੰਮ ਚੱਲੇਗਾ ਤਾਂ ਜੋ ਲੋਕਾਂ ਨੂੰ ਪਾਰਦਰਸ਼ਤਾ ਨਾਲ ਇਨਸਾਫ਼ ਮਿਲ ਸਕੇ।

ਐਸ.ਐਸ.ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਪੁਲਿਸ ਵਲੋਂ ਥਾਣਿਆ ਵਿੱਚ ਕਾਫੀ ਸਮੇਂ ਤੋ ਪਬਲਿਕ ਦੀਆਂ ਪੈਡਿੰਗ ਪਈਆ ਦਰਖਾਸਤਾਂ ਪਰ ਕਾਨੂੰਨੀ ਕਾਰਵਾਈ ਲਈ ‘ਸਮਾਧਾਨ’ ਦਰਖਾਸਤ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਦਰਖਾਸਤ ਕੈਂਪਾ ਵਿੱਚ ਜ਼ਿਲ੍ਹਾ ਪੁਲਿਸ ਵਲੋਂ ਦਰਖਾਸਤ-ਕਰਤਾਵਾਂ ਨੂੰ ਬੁਲਾ ਕੇ ਉਹਨਾਂ ਦੀਆ ਪੈਡਿੰਗ ਪਈਆ ਦਰਖਾਸਤਾਂ ਦੀ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸੁਣ ਕੇ ਕਾਨੂੰਨੀ ਤੌਰ ਤੇ ਦਰਖਾਸਤਾਂ ਦਾ ਹੱਲ ਕੀਤਾ ਜਾ ਰਿਹਾਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਸਰੋਆ ਪੁਲਿਸ ਕਪਤਾਨ (ਡਿਟੈਕਟਿਵ), ਐਸ.ਪੀ. (ਹੈੱਡ ਕੁਆਰਟਰ) ਜਸਵੀਰ ਸਿੰਘ, ਐਸ.ਪੀ. ਪੀ.ਬੀ.ਆਈ ਅਤੇ ਕਰਾਈਮ ਅੰਗੇਸਟ ਵੂਮੈਨ ਮਨਜੀਤ ਕੌਰ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here