ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜ਼ਿਲ੍ਹਾ ਮੰਡੀ ਦੇ ਡੀਐਮਓ ਅਰਵਿੰਦਰਜੀਤ ਸਾਹੀ ਦੇ ਨਾਲ ਕੀਤੀ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਵਿੱਚ ਇੱਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ।ਸਰਕਾਰ ਨੇ ਵੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਇਹ ਗੱਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਜ਼ਿਲ੍ਹਾ ਮੰਡੀ ਦੇ ਡੀਐਮਓ ਅਰਵਿੰਦਰਜੀਤ ਸਿੰਘ ਸਾਹੀ ਦੇ ਨਾਲ ਬੈਠਕ ਕਰਕੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ।ਇਸ ਬੈਠਕ ਦੇ ਬਾਅਦ ਗੁਰਪਾਲ ਇੰਡੀਅਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੁੱਖਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਦੇ ਸਰਵਪੱਖੀਏ ਵਿਕਾਸ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ ਅਤੇ ਲੋਕਾਂ ਦੀਆਂ ਉਮੀਦਾਂ ਦੇ ਮੁਤਾਬਕ ਸਰਕਾਰ ਵਿਕਾਸ ਕੰਮਾਂ ਲਈ ਵਚਨਬੱਧ ਹੈ। ਕਣਕ ਦੇ ਖਰੀਦ ਪ੍ਰਬੰਧਾਂ ਦੀ ਗੱਲ ਕਰਦੇ ਹੋਏ ਉਨ੍ਹਾਂਨੇ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ।

Advertisements

ਇਸ ਸਬੰਧੀ ਅੱਜ ਜਿਲ੍ਹੇ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਖਰੀਦ ਪ੍ਰਬੰਧਾਂ ਦੀ ਜਾਣਕਾਰੀ ਲਈ ਗਈ ਹੈ ਅਤੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਕਿਸਾਨਾਂ ਲਈ ਹਰ ਪੁਖਤਾ ਸਹੂਲਤ ਪ੍ਰਦਾਨ ਕਰਣ ਨੂੰ ਕਿਹਾ ਹੈ।ਪੰਜਾਬ ਸਰਕਾਰ ਕਣਕ ਦਾ ਦਾਨਾ-ਦਾਨਾ ਖਰੀਦਣ ਲਈ ਵਚਨਬੱਧ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂਨੇ ਕਿਹਾ ਕਿ ਸੀਐਮ ਭਗਵੰਤ ਸਿੰਘ ਮਾਨ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮੇ ਦੇ ਕਿਸਾਨਾਂ ਨੂੰ ਕਰੀਬ 231 ਕਰੋੜ ਰੁਪਏ ਦਾ ਮੁਆਵਜਾ ਵੰਡਿਆ ਹੈ।ਸੂਬਾ ਸਰਕਾਰ ਵੱਖ-ਵੱਖ ਵਿਭਾਗ ਵਿੱਚ 25 ਹਜ਼ਾਰ ਭਰੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦੇ ਆਪਣੇ ਵਾਅਦੇ ਨੂੰ ਅਮਲੀਜਾਮਾ ਪੁਆਇਆ ਹੈ ਅਤੇ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ਦਾ ਵਹਟਸਏਪ ਨੰਬਰ 9501200200 ਜਾਰੀ ਕੀਤਾ ਗਿਆ ਹੈ। ਇਸ ਮੌਕੇ ਤੇ ਮਨੋਰਟੀ ਵਿੰਗ ਪਦੇਸ਼ ਉਪਪ੍ਰਧਾਨ ਬਲਵਿੰਦਰ ਸਿੰਘ, ਹਲਕਾ ਐਸਸੀ ਵਿੰਗ ਕੋਡਿਨੇਟਰ ਅਨਮੋਲ ਕੁਮਾਰ,ਸ਼ੋਸ਼ਲ ਮਿਡਿਆ ਇੰਚਾਰਜ ਵਿਕਾਸ ਮੋਮੀ, ਸਿਮਰਪ੍ਰੀਤ ਬਾਵਾ, ਸੀਨੀਅਰ ਆਗੂ ਬਲਬੀਰ ਰਾਣਾ,ਵਪਾਰ ਮੰਡਲ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਥਿੰਦ, ਰਾਜਵਿੰਦਰ ਸਿੰਘ ਧੰਨਾ, ਯੂਥ ਵਿੰਗ ਦੇ ਵੀਰਕਮਾਲਜੀਤ ਸਿੰਘ, ਕੁਲਵਿੰਦਰ ਸਿੰਘ ਚਾਹਲ,ਮੱਖਣ ਸਿੰਘ ਗਿੱਲ,ਸੰਦੀਪ ਸਿੰਘ,ਬਰਿੰਦਰ ਸਿੰਘ ਕਿੰਦਾ,ਯੂਥ ਵਿੰਗ ਦੇ ਸੁਰਜੀਤ ਸਿੰਘ ਵਿੱਕੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here