ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਹਮੀਰਾ ਫੈਕਟਰੀ ਪ੍ਭਾਵਿਤ ਲੋਕਾਂ ਦੀਆਂ ਮੁਸ਼ਕਿਲਾ ਸੁਣੀਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿੱਚ ਜੋਨ ਨਡਾਲਾ ਵੱਲੋਂ ਪਿੰਡ ਹਮੀਰਾਂ ਤੇ ਨੇੜਲੇ ਪਿੰਡਾਂ ਦੇ ਲੋਕਾਂ ਦੀਆ ਸਿਹਤ ਸਬੰਧੀ ਮੁਸ਼ਕਲਾਂ ਸੁਣੀਆ । ਇਸ ਦੋਰਾਨ ਜ਼ੋਨ ਪ੍ਧਾਨ ਨਿਸ਼ਾਨ ਸਿੰਘ, ਨਿਰਮਲ ਸਿੰਘ ਨੇ ਆਖਿਆ ਕਿ ਪੱਤਾ ਲਗਾ ਹੈ ਕਿ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਬੜੇ ਲੰਮੇ ਸਮੇਂ ਤੋਂ ਜਗਤਜੀਤ ਇਡੰਸਟਰੀਜ਼ ਮਿੱਲ ਹਮੀਰਾ ਵੱਲੋਂ ਇਲਾਕੇ ਵਿਚ ਰਹਿ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਫੈਕਟਰੀ ਵੱਲੋਂ ਚਿਮਨੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਅਤੇ ਸਵਾਹ,ਫੈਕਟਰੀ ਦੁਆਰਾ ਜਮੀਨੀ ਪਾਣੀ ਵਿੱਚ ਮਿਲਾਉਣ ਵਾਲਾ ਬੇਕਾਰ ਕੈਮੀਕਲ, ਸਕੂਲ ਤੇ ਘਰਾਂ ਦੇ ਨਾਲ ਟੋਏ ਪੁੱਟ ਕੇ ਛੱਪੜ ਖੜਾ ਕੀਤਾ ਪਾਣੀ ,ਲੋਕਲ ਦੁੱਧ ਉਤਪਾਦਕਾਂ ਨਾਲ ਧੱਕਾ ,ਫੈਕਟਰੀ ਵੱਲੋ ਮਾੜਾ ਸਲੂਕ ਅਤੇ ਗੁੰਡਾਗਰਦੀ ਆਦਿ ਦੇ ਨਾਲ ਨਾਲ ਇਲਾਕੇ ਦਾ ਪੀਣ ਯੋਗ 400 ਫੁੱਟ ਦੇ ਲਗਭਗ ਪਾਣੀ ਅਤੇ ਹਵਾ ਅਤੇ ਧਰਤੀ ਖਰਾਬ ਕਰ ਦਿੱਤੀ ਹੈ।

Advertisements

ਜਮੀਨੀ ਪਾਣੀ ਕੈਮੀਕਲ ਹੋਣ ਦੇ ਨਾਲ ਨਾਲ ਭਿਆਨਕ ਤਰਾਂ ਦੀਆਂ ਬਿਮਾਰੀਆਂ ਦਾ ਖਤਰਾ ਅਤੇ ਲੋਕਾਂ ਦੁਆਰਾ ਕਰਵਾਏ ਘਰਾਂ ਦੇ ਪੀਣ ਵਾਲੇ ਬੋਰ ਪੂਰੀ ਤਰਾਂ ਤਬਾਹ ਹੋ ਚੁੱਕੇ ਹਨ।ਲੋਕ ਪੰਚਾਇਤ ਟੈਕੀਆਂ ਵਾਲੇ ਪਾਣੀ ਤੇ ਨਿਰਭਰ ਹਨ । ਜਿਹਨਾਂ ਦੀ ਹਾਲਤ ਤਰਸਯੋਗ ਹੈ ਲੋਕ ਉਸ ਨੂੰ ਘਰਾਂ ਵਿੱਚ ਫਿਲਟਰ ਕਰ ਕਰ ਕੇ ਪੀਦੇ ਹਨ ਕਈ ਲੋਕ ਫਿਲਟਰ ਵੀ ਨਹੀਂ ਲਗਾ ਸਕਦੇ ।ਜਦੋ ਕਿ ਫਿਲਟਰ ਵਾਲਾ ਪਾਣੀ ਜੈਨਿਟਕ ਤੇਜਾਬੀ ਮਿਨਲਰਸ ਰਹਿਤ ਬਣ ਜਾਂਦਾ ਹੈ।ਫੈਕਟਰੀ ਲਗਾਤਾਰ ਕੈਮੀਕਲ ਧਰਤੀ ਅੰਦਰ ਪਾਣੀ ਵਿੱਚ ਪਾ ਰਹੀ ਏ।ਆਪਣੀ ਇਸ ਗਲਤੀ ਅਤੇ ਲੋਕਾਂ ਦੀ ਅਵਾਜ਼ ਦਬਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਏ।ਅਵਾਜ ਚੁੱਕਣ ਵਾਲਿਆਂ ਨੂੰ ਮਿਲ ਵੱਲੋ ਵੱਖ ਵੱਖ ਤਰੀਕਿਆਂ ਨਾਲ ਦਬਾਅ ਦਿੱਤਾ ਜਾਦਾ ਹੈ।ਮਿਲ ਅਧਿਕਾਰੀ ਕਹਿੰਦੇ ਕੋਈ ਸਮੱਸਿਆ ਨਹੀ ਅਸੀ ਵੱਖ ਵੱਖ ਪਿੰਡਾਂ ਲਈ ਸਾਝਾਂ ਡੂੰਘਾ ਬੋਰ ਕਰਵਾ ਦਿੰਦੇ ਹਾ। ਜੋ ਕਿ ਸਰਾਸਰ ਧੱਕਾ ਹੈ।ਜਦੋ ਕਿ ਪੰਜਾਬ ਬੋਰਡ ਦੀ ਮਨਜੂਰੀ ਤੋ ਬਿਨਾਂ ਕੋਈ ਵਾਟਰ ਟ੍ਰੀਟਮੈਂਟ ਵੀ ਨਹੀਂ ਲਗਵਾ ਸਕਦਾ।ਜਗਤਜੀਤ ਇੰਡਸਟਰੀ ਮਿੱਲ ਹਮੀਰਾਂ ਵੱਲੋ ਐਨਓਸੀ ,ਸੀਟੀਓ,ਸੀਟੀਈ ਅਤੇ ਸਰਕਾਰ ਵੱਲੋਂ ਮਿਲੇ ਪਰਮਿਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਆਪਣੇ ਕੁਝ ਲੋਕਲ ਤੇ ਰਾਜਨੀਤਕ ਪਾਰਟੀਆਂ ਦੀ ਸਪੋਰਟ ਨਾਲ ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ 1974, ਸੈਕਸ਼ਨ2ਬੀ , ਸੈਕਸ਼ਨ 2 ਐੱਚ ਰਾਜ ਬੋਰਡ,ਪਾਣੀ ਐਕਟ 1974 ਹਵਾ ਐਕਟ 1981 ਅਤੇ ਗਰੀਨ ਟ੍ਰਿਬਿਊਨਲ ਐਕਟ ਦੀ ਵੀ ਕੋਈ ਪ੍ਰਵਾਹ ਨਹੀ ਕੀਤੀ ਜਾ ਰਹੀ।

ਸੋ ਅਸੀ ਅਪੀਲ ਕਰਦੇ ਹਾਂ ਮੁੱਖ ਮੰਤਰੀ ਪੰਜਾਬ, ਕੇਦਰੀ ਜਲ ਮੰਤਰੀ,ਡੀ ਸੀ ਕਪੂਰਥਲਾ, ਐਸ ਡੀ ਐਮ ਕਪੂਰਥਲਾ,ਕਿ ਜਲਦ ਤੋ ਜਲਦ ਪਾਣੀ ਤੇ ਹਵਾ ਦੀ ਜਾਚ ਹੋਣੀ ਚਾਹੀਦੀ ਹੈ ਅਤੇ ਜਿਨ੍ਹਾਂ ਲੋਕਾਂ ਦੇ ਬੋਰ ਖਰਾਬ ਹੋਏ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।ਧਰਤੀ ਅੰਦਰ ਕੀਤੇ ਜ਼ਹਿਰੀਲੇ ਪਾਣੀ ,ਸਵਾਹ,ਧੂਆਂ ਪ੍ਰਦੂਸ਼ਣ ਦੀ ਜਾਚ ਕਰਕੇ ਰਿਪੋਰਟ ਪ੍ਰਾਪਤ ਕੀਤੀ ਜਾਵੇ ।ਮਿੱਲ ਦੇ ਪਰਮਿਟ ਉਲਟ ਵਾਰ ਵਾਰ ਸਮਝਾਉਣ ਦੇ ਬਾਵਜੂਦ ਮਿੱਲ ਦੇ ਬੋਰਡ, ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜਗਤਜੀਤ ਇਡੰਸਟਰੀ ਰੈਡ ,ਗਰੀਨ ਜੋਨ ਦੀਆਂ ਹਦਾਇਤਾਂ ਦੇ ਬਾਵਜੂਦ,ਸਾਡੀ ਧਰਤੀ ,ਪਾਣੀ, ਹਵਾ ਤੇ ਸਿਹਤ ਅਤੇ ਨਸਲਾਂ ਨੂੰ ਪ੍ਰਭਾਵਿਤ ਕਰ ਰਹੀ ਹੈ।ਇਹਨਾਂ ਉਪੱਰ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੋਕੇ ਦਰਸ਼ਨ ਸਿੰਘ ਹਮੀਰਾਂ ਦੇ ਘਰ ਲਗਭਗ 400 ਫੁੱਟ ਪਾਣੀ ਵਿਚੋਂ ਨਿਕਲ ਰਿਹਾ ਜ਼ਹਿਰੀਲਾ ਕੈਮੀਕਲ ਪਾਣੀ ਦਿਖਾਇਆ ਗਿਆ ਜਿਸ ਦਾ ਸੈਪਲ ਚੈੱਕ ਕੀਤਾ ਗਿਆ। ਮੋਟਰਾਂ ਦਾ ਪਾਣੀ ਵੀ ਦੇਖਿਆ ਗਿਆ। ਉਹਨਾ ਆਖਿਆ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤਾ ਨੈਸ਼ਨਲ ਗਰੀਨ ਟ੍ਰਿਬਿਊਨਲ ਐਕਟ ਵਿੱਚ ਸਾਰਿਆਂ ਨੂੰ ਪਾਰਟੀ ਬਣਾ ਕੇ ਕਾਰਵਾਈ ਕਰਵਾਈ ਜਾਵੇਗੀ ਅਤੇ ਸੂਬਾ ਕਮੇਟੀ ਨਾਲ ਵਿਚਾਰ ਕਰਕੇ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ।ਇਸ ਮੌਕੇ ਜੋਨ ਪ੍ਰਧਾਨ ਨਿਸ਼ਾਨ ਸਿੰਘ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ, ਹਰਜੀਤ ਸਿੰਘ ਸਕੱਤਰ(ਪ੍ਰਚਾਰ),ਦਰਸ਼ਨ ਸਿੰਘ ਹਮੀਰਾ,ਗੱਗੀ ਹਮੀਰਾ, ਸੁਰਿਦੰਰ ਸਿੰਘ ਪੱਡਾ, ਹਰਵਿੰਦਰ ਸਿੰਘ ਢਿੱਲੋਂ, ਚਮਕੌਰ ਸਿੰਘ,ਹਰਦੀਪ ਸਿੰਘ ਗਿੱਲ, ਬਲਜੀਤ ਸਿੰਘ ਸਾਬਕਾ ਸਰਪੰਚ, ਸੰਤੋਖ ਸਿੰਘ ਸਾਬਕਾ ਸਰਪੰਚ, ਗਿਆਨੀ ਗੁਰਦੀਪ ਸਿੰਘ, ਬੱਬੂ ਵਾਲੀਆਂ,ਨਿਰਵੈਰ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ, ਬਲਬੀਰ ਸਿੰਘ ਵਿਜੋਲਾ,ਨਿਸ਼ਾਨ ਸਿੰਘ ਵਿਜੋਲਾ, ਆਦਿ ਕਿਸਾਨ ਹਾਜਰ ਸਨ

LEAVE A REPLY

Please enter your comment!
Please enter your name here