ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੋਭਾ ਯਾਤਰਾ ਵਿੱਚ ਹੋਏ ਸ਼ਾਮਿਲ

ਪਠਾਨਕੋਟ (ਦ ਸਟੈਲਰ ਨਿਊਜ਼)। ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ 450ਵੇਂ ਪ੍ਰਕਾਸ ਪੂਰਬ ਤੇ ਜਿਲ੍ਹਾ ਪਠਾਨਕੋਟ ਤੇ ਸਮੂਚੇ ਪੰਜਾਬ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਸੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚਲਕੇ ਅਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੀ ਦੇ 450ਵੇਂ ਪ੍ਰਕਾਸ ਪੂਰਬ ਤੇ ਜਿਲ੍ਹਾ ਪਠਾਨਕੋਟ ਵਿਖੇ ਕੱਢੀ ਗਈ ਸੋਭਾ ਯਾਂਤਰਾ ਵਿੱਚ ਸਾਮਲ ਹੋਣ ਤੇ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੋ ਬਹੁਤ ਵੱਡੇ ਚਿੰਤਕ ਵੀ ਹਨ ਜਿਨ੍ਹਾਂ ਦੀ ਸਾਰੀ ਜੀਵਨੀ ਜਿਨ੍ਹਾਂ ਦੀ ਸਾਰੀ ਰਚਨਾ ਸਮਾਜ ਨੂੰ ਇੱਕ ਬਹੁਤ ਵੱਡੀ ਸੇਦ ਪ੍ਰਦਾਨ ਕਰਦੀ ਹੈ ਅਤੇ ਇਸ ਦੁਨੀਆਂ ਅੰਦਰ ਉਨ੍ਹਾਂ ਦਾ ਇੱਕ ਬਹੁਤ ਹੀ ਵੱਡਾ ਉੱਚਾ ਸਥਾਨ ਹੈ ।

Advertisements

ਅੱਜ ਉਨ੍ਹਾਂ ਦੇ 450ਵੇਂ ਪ੍ਰਕਾਸ ਪੂਰਬ ਤੇ ਸੋਭਾ ਯਾਤਰਾ ਕੱਢੀ ਗਈ ਹੈ ਉਸ ਲਈ ਸਮੂਚੇ ਸਮਾਜ ਅਤੇ ਸੰਤ ਸਮਾਜ ਜੋ ਸਾਡਾ ਮਾਰਗ ਦਰਸਕ ਕਰ ਰਹੇ ਹਨ ਅਤੇ ਸੋਭਾ ਯਾਤਰਾ ਵਿੱਚ ਸਾਮਲ ਹਰੇਕ ਵਿਅਕਤੀ ਨੂੰ ਦਿਲ ਦੀਆਂ ਗਰਿਰਾਈਆਂ ਤੋਂ, ਪੰਜਾਬ ਸਰਕਾਰ ਵੱਲੋਂ, ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਵੱਲੋਂ ਅਤੇ ਅਪਣੇ ਵੱਲੋਂ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ 450ਵੇਂ ਪ੍ਰਕਾਸ ਪੂਰਬ ਤੇ ਸੁਭਕਾਮਨਾਵਾਂ ਭੇਂਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਾਡਾ ਸਮਾਜ ਜਿਸ ਵਿੱਚੋਂ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਪ੍ਰਗਟ ਹੋਏ ਅਤੇ ਉਨ੍ਹਾਂ ਨੇ ਅਪਣੀ ਜਿੰਦਗੀ ਵਿੱਚ ਇੱਕ ਬਹੁਤ ਵੱਡੀ ਰਚਨਾ ਕੀਤੀ ਜੋ ਮਾਨਵਤਾ ਨੂੰ ਸੰਦੇਸ ਦਿੱਤਾ ਜੋ ਅੱਜ ਵੀ ਸਾਡੇ ਲਈ ਰੋਸਨੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮੂੱਚੀ ਮਾਨਵਤਾ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਮਹਾਂ ਪੂਰਸਾਂ ਦੇ ਪ੍ਰਕਾਸ ਪੂਰਬ ਨੂੰ ਇਕੱਠੇ ਹੋ ਕੇ ਭਾਈਚਾਰੇ ਦੀ ਭਾਵਨਾਂ ਨਾਲ   ਮਨਾਉਂਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਅਪਣੀ ਜਿੰਦਗੀ ਵਿੱਚ ਨਵੀਆਂ ਪੁਲਾਘਾਂ ਪੁੱਟਣ ਬਾਰੇ ਸੋੋਚਨਾ ਚਾਹੀਦਾ ਹੈੇ। ਜਿਕਰਯੋਗ ਹੈ ਕਿ ਸੋਭਾ ਯਾਤਰਾ ਭੜੋਲੀ ਕਲ੍ਹਾਂ ਤੋਂ ਸੁਰੂ ਕੀਤੀ ਗਈ ਜੋ ਗੁਰਦਾਸਪੁਰ ਰੋਡ, ਬੱਸ ਸਟੈਂਡ, ਰੇਲਵੇ ਰੋਡ, ਬਾਲਮੀਕੀ ਚੋਕ, ਲਾਈਟਾ ਵਾਲਾ ਚੋਕ, ਪੀਰ ਬਾਬਾ ਚੋਕ , ਢਾਂਗੂ ਰੋਡ ਤੋਂ ਹੁੰਦੇ ਹੋਏ ਸਹੀਦ ਭਗਤ ਸਿੰਘ ਚੋਕ ਵਿਖੇ ਸਮਾਪਤ ਕੀਤੀ ਗਈ। ਰਸਤੇ ਵਿੱਚ ਲੋਕਾਂ ਵੱਲੋਂ ਸੋਭਾ ਯਾਤਰਾ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ਅਤੇ ਜਗ੍ਹਾ ਜਗ੍ਹਾ ਤੇ ਸੰਗਤ ਲਈ ਸਟਾਲ ਵੀ ਲਗਾਏ ਗਏ।

LEAVE A REPLY

Please enter your comment!
Please enter your name here