Friday, October 23, 2026
Home Latest ਖੰਨਾ ਦੇ ਬੱਸ ਸਟੈਡ ਤੋਂ ਛੱਕੀ ਹਾਲਤਾਂ ਵਿੱਚ ਮਿਲੀ ਲਾਸ਼

ਖੰਨਾ ਦੇ ਬੱਸ ਸਟੈਡ ਤੋਂ ਛੱਕੀ ਹਾਲਤਾਂ ਵਿੱਚ ਮਿਲੀ ਲਾਸ਼

ਖੰਨਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਖੰਨਾ ਬੱਸ ਸਟੈਡ ਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਵਾਸੀ ਲਲਹੇੜੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਐੱਸਅੇੱਚਓ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਲਾਸ਼ ਬੱਸ ਸਟੈਡ ਤੇ ਪਈ ਹੋਈ ਹੈ ਤੇ ਉਹਨਾਂ ਨੇ ਜਾ ਕੇ ਦੇਖਿਆਂ ਪਹਿਲਾਂ ਤਾਂ ਕਿਸੇ ਕੋਲ ਉਸਦੀ ਪਹਿਚਾਣ ਨਹੀ ਹੋ ਰਹੀ ਸੀ।

Advertisements

ਪਰ ਫਿਰ ਕਿਸੇ ਨੇ ਦੱਸਿਆ ਕਿ ਇਸਦਾ ਨਾਮ ਭੁਪਿੰਦਰ ਸਿੰਘ ਹੈ ਤੇ ਇਹ ਲਲਹੇੜੀ ਪਿੰਡ ਚ ਰਹਿੰਦਾ ਸੀ, ਤੇ ਉਸਦੇ ਪਰਿਵਾਰਕ ਮੈਬਰਾਂ ਨੇ ਉਸਨੂੰ 2007 ਵਿੱਚ ਬੇਦਖ਼ਲ ਕਰ ਦਿੱਤਾ ਸੀ। ਇਸ ਕਾਰਨ ਉਹ ਖੰਨਾ ਬੱਸ ਸਟੈਂਡ ਤੇ ਹੀ ਘੁੰਮਦਾ ਰਹਿੰਦਾ ਸੀ, ਰਾਤ ਨੂੰ ਉਹ ਕਦੇ ਬੱਸ ਸਟੈਂਡ ਤੇ ਕਦੇ ਪਾਰਕ ਵਿੱਚ ਸੌਂ ਜਾਂਦਾ, ਜਿਸ ਕਾਰਨ ਐੱਸਐੱਚਓ ਨੇ ਛੱਕ ਜਤਾਇਆ ਕਿ ਇਸਦੀ ਮੌਤ ਠੰਢ ਕਾਰਨ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

LEAVE A REPLY

Please enter your comment!
Please enter your name here