ਦਿ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਮੰਗਾਂ ਦੇ ਸਬੰਧ ਵਿੱਚ ਡੀਆਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਉੂਜ)। ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਿ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਡੀ.ਆਰ.ਹੁਸ਼ਿਆਰਪੁਰ ਨੂੰ ਦਿੱਤਾ ਗਿਆ। ਸਟੇਟ ਯੂਨੀਅਨ ਵਲੋਂ ਮਿਤੀ:03-07-2023 ਨੂੰ ਰਜਿਸਟਰਾਰ ਸਾਹਿਬ ਨੂੰ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੀਟਿੰਗ ਕਰਕੇ ਬੇਨਤੀ ਪੱਤਰ ਦਿੱਤਾ ਗਿਆ ਸੀ ਅਤੇ ਰਜਿਸਟਰਾਰ ਸਾਹਿਬ ਵਲੋਂ ਇਨਾ ਜਾਇਜ ਮੰਗਾਂ ਨੂੰ ਜਲਦ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪ੍ਰੰਤੂ ਅੱਜ ਤੱਕ ਕੋਈ ਵੀ ਮੰਗ ਪੂਰੀ ਨਹੀਂ ਹੋਈ ਅਤੇ ਨਾ ਹੀ ਇਸ ਸਬੰਧੀ ਕੋਈ ਮੀਟਿੰਗ ਕੀਤੀ ਗਈ ਹੈ।

Advertisements

ਇਸ ਲਈ ਦਿ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ, ਪੰਜਾਬ ਵਲੋਂ ਇਹ ਪਾਸ ਕੀਤਾ ਗਿਆ ਕਿ ਮਿਤੀ 18-12-2023 ਤੋਂ ਮਿਤੀ 01-01-2024 ਤੱਕ ਮਹਿਕਮੇਂ ਦੀਆਂ ਰਿਪੋਰਟਾਂ, ਮੀਟਿੰਗਾਂ, ਸਭਾਵਾਂ ਦਾ ਨਿਰੀਖਣ, ਕੇ.ਸੀ.ਸੀ. ਪੋਰਟਲ, ਸੀ.ਐਸ.ਸੀ. ਸੈਂਅਰ ਸਭਾਵਾਂ ਦਾ ਕੰਪਿਊਟਰੀਕਰਨ ਅਤੇ ਸਭਾਵਾਂ ਵਿੱਚ ਹੋਰ ਨਵੀਆਂ ਸਕੀਮਾਂ ਦਾ ਬਾਈਕਾਟ ਕੀਤਾ ਜਾਂਦਾ ਹੈ। ਜੇਕਰ ਮਿਤੀ 06-01-2023 ਤੱਕ ਮਹਿਕਮੇਂ ਵਲੋਂ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਤੇ ਕੋਈ ਗੌਰ ਨਹੀਂ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

ਇਸ ਮੌਕੇ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਦਿਲਬਾਗ ਸਿੰਘ ਸਟੇਟ ਡੈਲੀਗੇਟ, ਗੁਰਨੇਕ ਸਿੰਘ ਸਟੇਟ ਡੈਲੀਗੇਟ, ਮਨਜੀਤ ਸਿੰਘ ਜਨਰਲ ਸਕੱਤਰ, ਲਖਵੀਰ ਸਿੰਘ ਕੈਸ਼ੀਅਰ, ਪਿੰਦਰ ਕੁਮਾਰ ਬਜਵਾੜਾ, ਬਹਾਦਰ ਸਿੰਘ ਸੀ.ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਪਰਮਿੰਦਰ ਸਿੰਘ, ਸਤੀਸ਼ ਕੁਮਾਰ ਭੁੰਗਾ, ਵਸਾਖਾ ਸਿੰਘ ਭੁੰਗਾ, ਰਾਜਾ ਸਿੰਘ ਗੜਦੀਵਾਲਾ, ਅਵਤਾਰ ਸਿੰਘ ਗੜਦੀਵਾਲਾ, ਦਿਨੇਸ਼ ਕੁਮਾਰ ਗੜਦੀਵਾਲਾ, ਸੁਰੇਸ਼ ਕੁਮਾਰ, ਬਲਕਾਰ ਸਿੰਘ ਗੜਦੀਵਾਲਾ, ਮਨਜਿੰਦਰ ਸਿੰਘ ਟਾਂਡਾ, ਹੇਮਰਾਜ ਤਲਵਾੜਾ, ਰਮੇਸ਼ ਕੁਮਾਰ ਤਲਵਾੜਾ, ਕਮਲਜੀਤ ਸਿੰਘ ਹੁਸ਼ਿਆਰਪੁਰ-1, ਪੰਕਜ ਜਸਵਾਲ ਹੁਸ਼ਿਆਰਪੁਰ-2, ਸੁਖਜਿੰਦਰ ਸਿੰਘ ਹੁਸ਼ਿਆਰਪੁਰ-2, ਅਮ੍ਰਿਤਪਾਲ ਸਿੰਘ ਦਸੂਹਾ, ਗੁਰਮਨ ਸਿੰਘ ਦਸੂਹਾ ਅਤੇ ਅਮਨਦੀਪ ਹਾਜੀਪੁਰ ਹਾਜ਼ਰ ਸਨ। 

LEAVE A REPLY

Please enter your comment!
Please enter your name here