Saturday, October 24, 2026
Home Punjab ਨਬਾਰਡ’ ਦੇ ਸਹਿਯੋਗ ਨਾਲ ਸੈਫਲਾਬਾਦ ਵਿੱਚ ਜੂਟ ਦਾ ਸਮਾਨ ਬਣਾਉਣ ਦਾ 15...

ਨਬਾਰਡ’ ਦੇ ਸਹਿਯੋਗ ਨਾਲ ਸੈਫਲਾਬਾਦ ਵਿੱਚ ਜੂਟ ਦਾ ਸਮਾਨ ਬਣਾਉਣ ਦਾ 15 ਦਿਨਾਂ ਸਿਖਲਾਈ ਕੈਂਪ ਸ਼ੁਰੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਆਪਣੇ ਵਿਕਾਸ ਕਾਰਜਾਂ ਦੀ ਮੁਹਿੰਮ ਨੂੰ ਜਾਰੀਰੱਖਦਿਆਂ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ‘ਨਬਾਰਡ’ ਦੇ ਸਹਿਯੋਗ ਨਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਫਲਾਬਾਦ ਵਿੱਚ ਸਵੈ ਸਹਾਈ ਗਰੁੱਪਾਂ ਅਤੇ ਜਾਇੰਟ ਲਾਇਬਿਲਟੀ ਗਰੁੱਪਾਂ ਦੀਆਂ ਔਰਤਾਂ ਲਈ 15 ਦਿਨਾਂ ਸਿਖਲਾਈ ਕੈਂਪ ਸ਼ੁਰੂ ਕਰਵਾਇਆ ਗਿਆ। ਇਸ ਕੈਂਪ ਦਾ ਰਸਮੀ ਉਦਘਾਟਨ ਜ਼ਿਲ੍ਹਾ ਲੀਡ ਮੈਨੇਜਰ ਪੀ.ਪੀ.ਸਿਰੋਵਾ ਅਤੇ ਕਲੱਸਟਰ ਹੈਡ ਨਬਾਰਡ ਜਲੰਧਰ ਰਸ਼ੀਦ ਲੇਖੀ ਹੋਰਾਂ ਸਾਂਝੇ ਤੌਰ ਤੇ ਕੀਤਾ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਜ਼ਿਲ੍ਹਾ ਲੀਡ ਮੈਨੇਜਰ ਪੀ.ਪੀ.ਸਿਰੋਵਾ ਅਤੇ ਕਲੱਸਟਰ ਹੈਡ ਨਬਾਰਡ ਜਲੰਧਰ ਰਸ਼ੀਦ ਲੇਖੀ ਹੋਰਾਂ ਨੂੰ ਜੀ ਆਇਆਂ ਆਖਿਆ ਅਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਕਲੱਸਟਰ ਹੈਡ ਨਬਾਰਡ ਜਲੰਧਰ ਰਸ਼ੀਦ ਲੇਖੀ ਨੇ ਸਿਖਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਮੈਂਬਰਾਂ ਨੂੰ ਦਿਲ ਲਗਾ ਕੇ ਸਿੱਖਣਾ ਚਾਹੀਦਾ ਹੈ, ਅਤੇ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ।
ਉਨਾਂ ਕਿਹਾ ਕੇ ਤਜਰਬੇਕਾਰ ਮੈਂਬਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਜ਼ਿਲ੍ਹਾ ਲੀਡ ਮੈਨੇਜਰ ਪੀ.ਪੀ.ਸਿਰੋਵਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਜਿਹੜੇ ਮੈਬਰ ਸਿਖਲਾਈ ਪ੍ਰਾਪਤ ਕਰਕੇ ਕਾਰੋਬਾਰ ਵਧਾਉਣ ਦੇ ਚਾਹਵਾਨ ਹਨ ਉਨ੍ਹਾਂ ਨੂੰ ਪੈਰਾਂ ਉੱਤੇ ਖੜੇ ਹੋਣ ਲਈ ਬੈਂਕਾਂ ਤੋਂ ਸੂਖਮ ਰਿਣ ਮੁਹਈਆ ਕਰਵਾਏ ਜਾਣਗੇ। ਉਨਾਂ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਬੈਂਕ ਤੋਂ ਕੋਈ ਦਿੱਕਤ ਆਉਂਦੀ ਹੈ ਤਾਂ ਦਫਤਰ ਵਿੱਚ ਸੰਪਰਕ ਕਰਨ। ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਮਾਸਟਰ ਟ੍ਰੇਨਰ ਮੈਡਮ ਰਾਜਵੰਤ ਕੌਰ ਨੇ ਦੱਸਿਆ ਕਿ ਸਿਖਲਾਈ ਕੈਂਪ ਦੌਰਾਨ ਟ੍ਰੇਨਿੰਗ ਲੈਣ ਵਾਲਿਆਂ ਔਰਤਾਂ ਨੂੰ 15 ਦਿਨਾਂ ਸਿਖਲਾਈ ਕੋਰਸ ਵਿੱਚ ਜੂਟ ਦੇ ਬੈਗ, ਬੋਤਲ ਕਵਰ, ਵਾਲ ਹੈਂਗਗਿੰਗ, ਫਾਈਲ ਫੋਲਡਰ ਵਗੈਰਾ ਸਮਾਨ ਦੀ ਸਿਖਲਾਈ ਕਰਵਾਈ ਜਾਵੇਗੀ ਸਿਖਲਾਈ ਦੌਰਾਨ ਸਿੱਖਆਰਥੀਆਂ ਨੂੰ ਨਾਸ਼ਤਾ ਅਤੇ ਰੋਜ਼ਾਨਾ ਖਾਣਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ “ਨਬਾਰਡ ” ਦੀਆਂ ਹਦਾਇਤਾਂ ਅਨੁਸਾਰ ਪ੍ਰਤੀ ਦਿਨ ਹਰ ਮੈਂਬਰ ਨੂੰ 50 ਰੁਪੈ ਵੀ ਦਿੱਤੇ ਜਾਣਗੇ। ਇਸ ਕਾਰਜ ਵਿੱਚ ਡਾ.ਬਲਵਿੰਦਰ ਸਿੰਘ,ਸਰਬਜੀਤ ਸਿੰਘ, ਹਰਪਾਲ ਸਿੰਘ,ਰਬਿੰਦਰ ਕੌਰ,ਇੰਦਰਜੀਤ ਕੌਰ, ਸਲੋਚਨਾ ਅਤੇ ਅਰੁਨ ਅਟਵਾਲ ਨੇ ਵਿਸ਼ੇਸ਼ ਭੂਮਿਕਾ ਨਿਭਾਈ।

Advertisements

LEAVE A REPLY

Please enter your comment!
Please enter your name here