ਧਰਤੀ ਤੇ ਸਾਡੀ ਤੰਦਰੁਸਤੀ ਲਈ ਸਥਾਈ ਭੋਜਨ ਦਾ ਅਹਿਮ ਯੋਗਦਾਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਸਿਹਤ ਦਿਵਸ ਦੇ ਮੌਕੇ *ਤੇ ਧਰਤੀ ਅਤੇ ਮਨੁੱਖਤਾ ਨੂੰ ਸਿਹਤਮੰਦ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ ਦੇ ਆਸ਼ੇ ਨਾਲ ਇਕ ਵੈਬਨਾਰ ਦੇ ਆਯੋਜਨ ਕੀਤਾ ਗਿਆ। ਵਿਸ਼ਵ ਸਿਹਤ ਦਿਵਸ ਦਾ ਇਸ ਵਾਰ ਥੀਮ “ਸਾਡੀ ਧਰਤੀ, ਸਾਡੀ ਸਿਹਤ” ਹੈ। ਵੈਬਨਾਰ ਵਿਚ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਤੋਂ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਾਇੰਸ ਸਿਟੀ ਦੇ ਜੂਮ ਪਲੇਟਫ਼ਾਰਮ ਰਾਹੀਂ ਹਿੱਸਾ ਲਿਆ। ਇਸ ਮੌਕੇ *ਤੇ ਸੰਬੋਧਨ ਕਰਿਦਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਦੀ ਵਰੇ੍ਹਗੰਢ *ਤੇ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਵਿਸ਼ਵ ਸਿਹਤ ਸੰਗਠਨ ਵਲੋਂ ਲਏ ਗਏ ਖਾਸ ਚਿੰਤਾਜਨਕ ਵਿਸ਼ੇ *ਤੇ ਜਾਗਰੂਕਤਾ ਪੈਦਾ ਕਰਨ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆਂ ਵਿਚ ਹਰ ਸਾਲ 13 ਮਿਲੀਅਨ ਲੋਕਾਂ ਦੀ ਮੌਤ ਵਾਤਾਵਰਣ ਨੂੰ ਅਣਗੋਲਿਆਂ ਕਾਰਨ ਕਰਕੇ ਹੁੰਦੀ ਹੈ। ਜਲਵਾਯੂ ਸੰਕਟ ਇਹਨਾਂ ਵਿਚੋਂ ਸਭ ਤੋਂ ਅਹਿਮ ਹੈ ਜਿਹੜਾ ਕਿ ਮਨੁੱਖੀ ਸਿਹਤ ਲਈ ਸਭ ਤੋਂ ਵੱਡਾ ਖਤਰਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਜਿੱਥੇ ਬਹੁਤ ਸਾਰੇ ਆਰਥਿਕ, ਸਮਾਜਕ ਅਤੇ ਵਾਤਾਵਰਣ ਦੇ ਮੁੱਦਿਆਂ ਤੋਂ ਪਰਦਾ ਚੁੱਕਿਆ ਹੈ ਉੱਥੇ ਨਾਲ ਹੀ ਸਾਡੀ ਮੌਜੂਦਾ ਭੋਜਨ ਪ੍ਰਣਾਲੀਆਂ ਦੀਆਂ ਖਾਮੀਆਂ ਨੂੰ ਵੀ ਉਜਾਗਰ ਕੀਤਾ ਹੈ।
ਇਸ ਮੌਕੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਜਲੰਧਰ ਦੇ ਕਮਿਊਨਿਟੀ ਵਿਭਾਗ ਦੀ ਐਸੋਸੀਏਟ ਪ੍ਰੋਫ਼ੈਸਰ ਮੁਖ ਬੁਲਾਰੇ ਵਜੋਂ ਹਾਜ਼ਰ ਹੋਈ। ਵੈਬੀਨਾਰ ਦੌਰਾਨ ਉਨ੍ਹਾਂ “ਸਾਡਾ ਭੋਜਨ, ਸਾਡੀ ਧਰਤੀ ਵਿਸ਼ੇ *ਤੇ ਵਿਸ਼ੇਸ਼ ਲੈਕਚਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਡਾ ਅਤੇ ਭੋਜਨ ਦਾ ਬਹੁਤ ਨੇੜੇ ਦਾ ਰਿਸ਼ਤਾ ਹੈ ਜੋ ਸਾਡੇ ਸਾਰਿਆਂ ਦੇ ਜੀਵਨ ਅਤੇ ਤੰਦਰੁਸਤੀ ਦੇ ਨਾਲ ਜੁੜਿਆ ਹੋਇਆ ਹੈ । ਇਸ ਲਈ ਇਹ ਵਿਸ਼ਾ ਵਾਤਾਵਰਣ ਸੁਰੱਖਿਆ ਦੀ ਕੁੰਜੀ ਹੈ। ਅੱਜ ਅਜਿਹੇ ਤਰੀਕੇ ਲੱਭਣ ਦੀ ਬਹੁਤ ਲੋੜ ਹੈ ਜਿਹੜੇ ਸਾਡੀ ਧਰਤੀ ਮਾਂ ਨਾਲ ਬਿਨ੍ਹਾਂ ਸਮਝੌਤ ਕੀਤਿਆਂ ਸਿਹਤਮੰਦ ਅਤੇ ਸਥਾਈ ਭੋਜਨ ਦੇ ਨਾਲ ਸਾਡੀ ਬਿਹਤਰੀ ਵਿਚ ਯੋਗਦਾਨ ਪਾਉਣ। ਉਨ ਅੱਗੋਂ ਕਿਹਾ ਕਿ ਭੋਜਨ, ਧਰਤੀ ਅਤੇ ਭਵਿੱਖ ਵਿਚਕਾਰਲੇ ਅਸਤੁੰਲਿਤ ਸਬੰਧ ਸਾਡੀ ਭੋਜਨ ਲੜੀ ਦੀਆਂ ਕਦਰਾਂ ਕੀਮਤਾਂ ਵਿਚ ਸਥਾਈ ਅਤੇ ਸੰਕਟਾਂ ਪ੍ਰਤੀ ਲਚਕਾਰ ਸੁਧਾਰਾਂ ਦੀ ਲੋੜ ਨੂੰ ਉਜਾਗਰ ਕਰਦੇ ਹਨ। ਇਸ ਮੌਕੇ *ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਕਿਹਾ ਕਿ ਅੱਜ ਦੀ ਭੋਜਨ ਪ੍ਰਣਾਲੀ ਖੇਤੀ ਅਤੇ ਖੇਤੀ ਉਦਯੋਗ ਰਾਹੀਂ ਕੁਦਰਤੀ ਸਰੋਤਾਂ ਨੂੰ ਖਤਰੇ ਵਿਚ ਪਾ ਰਹੀ ਹੈ ਜੋ ਦਿਨੋਂ ਦਿਨ ਖਤਮ ਹੋ ਰਹੇ ਹਨ। ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਸਥਾਈ ਜੀਵਨ ਲਈ ਵਿਅਕਤੀਗਤ ਅਤੇ ਸਮੂਹਿਕ ਪੱਧਰ ਦੇ ਵਿਚਕਾਰ ਡੂੰਘੀ ਸੋਚ ਸਮਝ ਵਿਕਸਤ ਕਰਨ ਦੀ ਅਪੀਲ ਕੀਤੀ।

Advertisements

LEAVE A REPLY

Please enter your comment!
Please enter your name here