ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀ ਰਿਹਾ ਕੀਤੇ ਜਾਣ : ਕਿਰਤੀ ਕਿਸਾਨ ਯੂਨੀਅਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਿਰਤੀ ਕਿਸਾਨ ਯੂਨੀਅਨ ਨੇ ਭਾਰਤ ਸਰਕਾਰ ਦੇ ਨਾਮ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ। ਇਸ ਦੌਰਾਨ ਉਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਸਿੱਖ ਕੈਦੀ, ਜੋ ਅਦਾਲਤ ਵੱਲੋਂ ਦਿੱਤੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਉਹ ਅਜੇ ਵੀ ਜੇਲਾਂ ਵਿੱਚ ਬੰਦ ਹਨ। ਇਸੇ ਤਰ੍ਹਾਂ ਪਿਛਲੇ ਕਾਫੀ ਸਾਲਾਂ ਤੋਂ ਕੁਝ ਬੁਧੀਜੀਵੀ, ਪੱਤਰਕਾਰ, ਵਕੀਲ ਆਦਿ ਸਿਰਫ ਮਨੁੱਖੀ ਅਧਿਕਾਰਾਂ ਦੀ ਅਵਾਜ ਉਠਾਉਣ ਕਰਕੇ ਜੇਲਾਂ-ਹਵਾਲਾਤਾਂ ਵਿੱਚ ਬੰਦ ਹਨ, ਜੋਕਿ ਗੈਰ ਮਨੁੱਖੀ, ਗੈਰ ਜਮਹੂਰੀ ਵਰਤਾਰਾ ਹੈ। ਸੋ ਇੰਨਾਂ ਨੂੰ ਫੋਰੀ ਤੋਰ ਤੇ ਰਿਹਾ ਕੀਤਾ ਜਾਣਾ ਚਾਹੀਦਾ ਹੈ।

Advertisements

ਉਨ੍ਹਾਂ ਨੇ ਜਗਤਾਰ ਸਿੰਘ ਹਵਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ, ਬਲਵੰਤ ਸਿੰਘ ਰਾਜੋਆਣਾ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ ਤਾਰਾ , ਲਖਵਿੰਦਰ ਸਿੰਘ, ਪਰਮਜੀਤ ਸਿੰਘ ਭਿਉਰਾ, ਪ੍ਰੋਫੈਸਰ ਵਰਾਵਰਾ ਰਾਓ, ਡਾਕਟਰ ਆਨੰਦ ਤੇਲਤੂੰਬੜੇ, ਗੌਤਮ ਨਵਲੱਖਾ, ਪ੍ਰੋਫੈਸਰ ਸ਼ੋਮਾ ਸੇਨ, ਪ੍ਰੋਫੈਸਰ ਵਰਨੋਨ ਗੋਜ਼ਾਲਵਿਜ਼, ਪ੍ਰੋਫੈਸਰ ਹਨੀ ਬਾਬੂ, ਪ੍ਰੋਫੈਸਰ ਜੀ.ਐਨ. ਸਾਈਬਾਬਾ, ਐਡਵੋਕੇਟ ਸੁਰਿੰਦਰ, ਐਡਵੋਕੇਟ ਅਰੁਣ ਫਰੇਰਾ, ਮਹੇਸ਼ ਰਾਵਤ, ਰੋਨਾ ਵਿਲਸਨ, ਪੱਤਰਕਾਰ ਅਤੇ ਬੁੱਧੀਜੀਵੀ ਪੁਸ਼ਾਤ ਰਾਹੀ, ਸੁਧੀਰ ਢਾਵਲੇ, ਸਿਦੀਕ ਕੱਪਨ, ਕਲਾਕਾਰ ਹੇਮ ਮਿਸ਼ਰਾ, ਦੀਪਕ ਏਂਗਲੇ, ਜੋਤੀ ਜਾਗਤਪ ਸਾਗਰ ਗੋਰਖੇ, ਜੇਐਨਯੂ ਦਾ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ, ਸਫੂਰਾ ਜਰਗਰ, ਗੁਲਫਿਸ਼ਾ ਫਾਤਿਮਾ, ਦੇਵਾਂਗਣਾ ਕਲੀਤਾ, ਨਤਾਸ਼ਾ ਨਰਵਾਲ, ਸਫੂਰਾ ਜਰਗਰ ਅਤੇ ਅਸਾਮ ਤੋਂ ਵਿਧਾਇਕ ਅਖਿਲ ਗੋਗੋਈ ਉਪਰ ਵੀ ਕੇਸ ਚੱਲ ਰਹੇ ਹਨ । ਉਨ੍ਹਾਂ ਮੰਗ ਕੀਤੀ ਕਿ ਇਹ ਸਾਰੇ ਬੁੱਧੀਜੀਵੀ ਅਤੇ ਕਾਰਕੁੰਨ ਭੀਮਾ-ਕੋਰੇਗਾਓ ਅਤੇ ਉੱਤਰ ਪੂਰਬੀ ਦਿੱਲੀ ਹਿੰਸਾ ਦੇ ਝੂਠੇ ਕੇਸਾਂ ਵਿੱਚ ਫਸਾਏ ਗਏ ਹਨ । ਇੰਨਾ ਨੂੰ ਤੁਰੰਤ ਰਿਹਾ ਕੀਤਾ ਜਾਵੇ।

LEAVE A REPLY

Please enter your comment!
Please enter your name here