ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਕੀਤੀ ਅਪੀਲ, ਵਾਢੀ ਦਾ ਕੰਮ ਮੁੰਕਮਲ ਹੋਣ ਤੱਕ ਤੂੜੀ ਨਾ ਬਣਾਈ ਜਾਵੇ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਆਈ.ਏ.ਐਸ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿਰਥੀ ਸਿੰਘ ਮੁੱਖ ਖੇਤੀਬਾੜੀ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਿਰੋਜ਼ਪੁਰ ਵਲੋਂ ਜਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੋਣ ਤੱਕ ਤੂੜੀ ਬਣਾਉਣ ਲਈ ਰੀਪਰ ਦੀ ਵਰਤੋ ਨਾ ਕੀਤੀ ਜਾਵੇ ਕਿਉਂਕਿ ਹਵਾ ਵਿੱਚ ਨਮੀ ਅਤੇ ਤਰੇਲ ਹੋਣ ਕਾਰਨ ਖੇਤ ਵਿੱਚ ਖੜੀ ਕਣਕ ਦੀ ਫਸਲ ਅਤੇ ਨਾੜ ਵਿੱਚ ਕੁਝ ਨਮੀ ਹੋ ਸਕਦੀ ਹੈ ਅਤੇ ਨਮੀ ਵਾਲੇ ਨਾੜ ਨੂੰ ਰੀਪਰ ਨਾਲ ਤੂੜੀ ਬਨਾਉਣ ਸਮੇ ਕਈ ਵਾਰ ਅੱਗ ਲਗਣ ਦੀ ਸੰਭਾਵਨਾ ਬਣ ਜਾਂਦੀ ਹੈ। ਜਿਸ ਕਰਕੇ ਖੇਤੀ ਮਸ਼ੀਨਰੀ ਦੇ ਨਾਲ-ਨਾਲ ਖੇਤ ਵਿੱਚ ਖੜੀ ਕਣਕ ਦੀ ਫਸਲ ਅਤੇ ਕਣਕ ਦੇ ਨਾੜ ਨੂੰ ਅੱਗ ਲੱਗ ਸਕਦੀ ਹੈ। ਜਿਸ ਨਾਲ ਕਿਸਾਨਾਂ ਦਾ ਕਾਫੀ ਆਰਥਿਕ ਨੁਕਸਾਨ ਹੋ ਸਕਦਾ ਹੈ।

Advertisements

ਇਸ ਲਈ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਣਾਉਣ ਲਈ ਰੀਪਰ ਦੀ ਵਰਤੋ ਕੀਤੀ ਜਾਵੇ ਅਤੇ ਤੂੂੜੀ ਬਣਾਉਣ ਵਾਲੀ ਰੀਪਰ ਮਸ਼ੀਨ ਬਹੁਤ ਜਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ। ਤੂੜੀ ਬਣਾਉਣ ਲਈ ਰੀਪਰ, ਸਵੇਰੇ 10:00 ਵਜੇ ਤੋ ਸ਼ਾਮ 07:00 ਵਜੇ ਤੱਕ ਚਲਾਇਆ ਜਾਵੇ।

LEAVE A REPLY

Please enter your comment!
Please enter your name here