ਆਂਧਰਾ ਪ੍ਰਦੇਸ਼: ਯਾਤਰੀਆਂ ਵੱਲੋਂ ਟਰੇਨ ਰੋਕਣ ਤੇ ਟਰੈਕ ਤੇ ਉਤਰੇ ਛੇ ਯਾਤਰੀਆਂ ਨੂੰ ਦੂਜੀ ਟਰੇਨ ਨੇ ਦਰੜਿਆਂ

ਆਂਧਰਾ ਪ੍ਰਦੇਸ਼ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਕੋਨਾਰਕ ਐਕਸਪ੍ਰੈਸ ਦੀ ਲਪੇਟ ਵਿੱਚ ਆਉਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ, ਗੁਹਾਟੀ ਜਾ ਰਹੀ ਸੁਪਰਫਾਸਟ ਐਕਸਪ੍ਰੈੱਸ ਜਦੋਂ ਬਟੂਵਾ ਪਿੰਡ ‘ਚ ਤਕਨੀਕੀ ਖਰਾਬੀ ਕਾਰਨ ਟਰੇਨ ਰੋਕੀ ਤਾਂ ਕੁਝ ਯਾਤਰੀ ਰੇਲਵੇ ਟ੍ਰੈਕ ‘ਤੇ ਉਤਰ ਗਏ ਸਨ, ਅਤੇ ਦੂਸਰੀ ਸਾਈਡ ਤੋਂ ਆ ਰਹੀ ਕੋਨਾਰਕ ਐਕਸਪ੍ਰੈੱਸ ਨੇ 6 ਲੋਕਾਂ ਨੂੰ ਟੱਕਰ ਮਾਰ ਦਿੱਤੀ। ਸ੍ਰੀਕਾਕੁਲਮ ਜ਼ਿਲ੍ਹਾ ਸੂਚਨਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜੀ ਸਿਗਦਾਮ ਅਤੇ ਚੀਪੁਰਪੱਲੀ ਰੇਲਵੇ ਸਟੇਸ਼ਨਾਂ ਵਿਚਕਾਰ ਰਾਤ ਕਰੀਬ 9 ਵਜੇ ਵਾਪਰੀ।

Advertisements

ਉਨ੍ਹਾਂ ਕਿਹਾ, “ਕੋਇੰਬਟੂਰ-ਸਿਲਚਰ ਐਕਸਪ੍ਰੈਸ (ਨੰਬਰ 12515) ਦੇ ਕੁਝ ਯਾਤਰੀਆਂ ਨੇ ਵਿਸ਼ਾਖਾਪਟਨਮ-ਪਲਾਸਾ ਮੁੱਖ ਲਾਈਨ ਦੇ ਕੇਂਦਰੀ ਭਾਗ ‘ਤੇ ਚੇਨ ਖਿੱਚ ਲਈ ਅਤੇ ਰੇਲਗੱਡੀ ਨੂੰ ਰੋਕ ਦਿੱਤਾ।” ਰੇਲਵੇ ਵਿਭਾਗ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਕਿਹਾ, “ਲੋਕਾਂ ਨੇ ਦੂਜੇ ਪਾਸੇ ਟ੍ਰੈਕ ‘ਤੇ ਦੌੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਭੁਵਨੇਸ਼ਵਰ-ਸੀਐਸਟੀ ਮੁੰਬਈ ਕੋਨਾਰਕ ਐਕਸਪ੍ਰੈਸ ਦੇ ਨਾਲ ਲੱਗਦੇ ਟ੍ਰੈਕ ‘ਤੇ ਆ ਗਏ।”ਜਿਸਦੇ ਕਾਰਣ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ।

LEAVE A REPLY

Please enter your comment!
Please enter your name here