90 ਪਾਇਲਟ ਬਿਨਾਂ ਟ੍ਰੇਨਿੰਗ ਲਏ ਹੀ ਉਡਾਂ ਰਹੇ ਸਨ ਸਪਾਈਸ ਜੈੱਟ ਦੇ ਜ਼ਹਾਜ, ਡੀਜੀਸੀਏ ਨੇ ਕੀਤੀ ਸਖਤ ਕਾਰਵਾਈ

ਨਵੀਂ ਦਿੱਲੀ: (ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੀ ਜਾਂਚ ਵਿੱਚ ਏਅਰਲਾਈਨਾਂ ਦੀ ਲਾਪਰਵਾਹੀ ਦਾ ਖੁਲਾਸਾ ਹੋਇਆ ਹੈ, ਜਿਸ ਨੇ ਹਜ਼ਾਰਾਂ ਯਾਤਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਹੈ।ਮਿਲੀ ਜਾਣਕਾਰੀ ਦੇ ਅਨੁਸਾਰ, ਜਾਂਚ ‘ਚ ਪਤਾ ਲੱਗਾ ਹੈ ਕਿ ਏਅਰਲਾਈਨ ਸਪਾਈਸ ਜੈੱਟ ਦੇ ਪਾਇਲਟ ਸਹੀ ਸਿਖਲਾਈ ਲਏ ਬਿਨਾਂ ਹੀ ਜਹਾਜ਼ ਉਡਾ ਰਹੇ ਸਨ। ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਸਪਾਈਸ ਜੈੱਟ ਦੇ 90 ਪਾਇਲਟ ਪੂਰੀ ਸਿਖਲਾਈ ਲਏ ਬਿਨਾਂ ਬੋਇੰਗ 737 ਮੈਕਸ ਜਹਾਜ਼ ਉਡਾ ਰਹੇ ਸਨ।

Advertisements

ਜਿਸਦੇ ਕਾਰਣ ਇਨ੍ਹਾਂ ਸਾਰੇ ਪਾਇਲਟਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਉਹ ਪੂਰੀ ਸਿਖਲਾਈ ਲੈ ਕੇ ਹੀ ਇਸ ਜਹਾਜ਼ ਨੂੰ ਉਡਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਅਣਗਹਿਲੀ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਾਇਲਟਾਂ ਨੂੰ ਵੀ ਟ੍ਰੇਨਿੰਗ ‘ਤੇ ਵਾਪਸ ਭੇਜ ਦਿੱਤਾ ਗਿਆ ਹੈ। ਹੁਣ ਉਹ ਪੂਰੀ ਸਿਖਲਾਈ ਲੈ ਕੇ ਹੀ ਕੰਮ ‘ਤੇ ਵਾਪਸ ਆ ਸਕਣਗੇ।

LEAVE A REPLY

Please enter your comment!
Please enter your name here