ਤਲਵਾੜਾ ਦੇ ਕੰਢੀ ਇਲਾਕੇ ਵਿੱਚ ਨਹੀਂ ਲੱਗੇਗਾ ਹੁਣ ਬਿਜਲੀ ਦਾ ਕੱਟ: ਵਿਧਾਇਕ ਘੁੰਮਣ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪੰਜਾਬ ਦੇ ਵਿੱਚ ਕੋਲੇ ਦੀ ਕਮੀ ਅਤੇ ਵਧਦੀ ਗਰਮੀ ਕਰਕੇ ਆਮ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਤਹਿਤ ਹਲਕਾ ਦਸੂਹਾ ਤੇ ਤਲਵਾੜਾ ਦੇ ਕੰਢੀ ਇਲਾਕੇ ਵਿੱਚ ਵੀ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਸਨ । ਜਿਸ ਨਾਲ ਕੰਢੀ ਦੇ ਇਲਾਕੇ ਦੇ ਲੋਕਾਂ ਨੂੰ ਬਿਜਲੀ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਵੀ ਕਮੀ ਆ ਰਹੀ ਸੀ। ਪਰ ਹੁਣ ਕੰਢੀ ਦੇ ਇਲਾਕੇ ਵਿੱਚ ਕੋਈ ਵੀ ਬਿਜਲੀ ਦਾ ਕੱਟ ਨਹੀਂ ਲੱਗੇਗਾ ਅਤੇ ਇਸ ਇਲਾਕੇ ਨੂੰ ਲਗਾਤਾਰ ਬਿਜਲੀ ਜਾਰੀ ਰਹੇਗੀ। ਇਸ ਸੰਬੰਧੀ ਜਾਣਕਾਰੀ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕਾ ਵਿਧਾਇਕ ਦਸੂਹਾ ਨੇ ਦਿੱਤੀ।

Advertisements

ਇਸ ਸਮੇਂ ਘੁੰਮਣ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੰਢੀ ਦੇ ਇਲਾਕੇ ਦੇ ਲੋਕਾਂ ਦੀ ਤਕਲੀਫ਼ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ । ਕਿਉਂਕਿ ਬਿਨਾਂ ਬਿਜਲੀ ਤੋਂ ਲੋਕਾਂ ਨੂੰ ਪਾਣੀ ਪੀਣ ਵਾਲਾ ਨਹੀਂ ਮਿਲ ਰਿਹਾ ਸੀ । ਅਤੇ ਬਿਜਲੀ ਵਾਲੇ ਟਿਊਬਵੈੱਲ ਬੰਦ ਹੋ ਚੁੱਕੇ ਸਨ ਜਿਸ ਕਰਕੇ ਲੋਕਾਂ ਦੀ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਚੇਅਰਮੈਨ ਬਿਜਲੀ ਬੋਰਡ ਬਲਦੇਵ ਸਿੰਘ ਸਰਾਂ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਕੋਲ ਰੱਖਿਆ ਗਿਆ ਸੀ । ਜਿਹਨਾਂ ਨੇ ਵਿਚਾਰ ਕਰਨ ਉਪਰੰਤ ਇਹ ਇਤਿਹਾਸਕ ਫ਼ੈਸਲਾ ਲਿਆ ਅਤੇ ਸਮੂਹ ਕੰਢੀ ਇਲਾਕਾ ਪੰਜਾਬ ਦੀ ਸਰਕਾਰ ਦਾ ਧੰਨਵਾਦੀ ਹੈ। ਜਿਹਨਾਂ ਨੇ ਲੋਕਾਂ ਦੀ ਮੰਗ ਨੂੰ ਮੰਨਿਆ ਹੈ।

LEAVE A REPLY

Please enter your comment!
Please enter your name here