ਕੇਂਦਰੀ ਐਫਸੀਆਈ ਦੀ ਟੀਮ ਵੱਲੋਂ ਨਾਭਾ ਮੰਡੀ ਦੇ ਦੌਰੇ ਮੌਕੇ ਕੀਤੀ ਗਈ ਸੈਂਪਲਿੰਗ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਕੁਮਾਰ। ਦਿੱਲੀ ਤੋਂ ਕੇਂਦਰ ਸਰਕਾਰ ਦੇ ਐਫਸੀਆਈ ਅਧਿਕਾਰੀਆਂ ਦੀ ਟੀਮ ਵੱਲੋਂ ਨਾਭਾ ਮੰਡੀ ਦਾ ਦੌਰਾ ਕੀਤਾ ਗਿਆ । ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਕਣਕ ਦੀ ਕੁਆਲਟੀ ਸਬੰਧੀ ਰਾਬਤਾ ਕਾਇਮ ਕੀਤਾ ਗਿਆ ਸੀ । ਅਸੀਂ ਸਰਵੇ ਕਰਕੇ ਰਿਪੋਰਟ ਸਰਕਾਰ ਨੂੰ ਸੌਂਪ ਦੇਵਾਗੇ। ਇਸ ਮੌਕੇ ਗੱਲਬਾਤ ਕਰਦਿਆਂ ਅਨਾਜ ਮੰਡੀ ਦੇ ਪ੍ਰਧਾਨ ਜਤਿੰਦਰ ਜੱਤੀ ਅਭੇਪੁਰ ਨੇ ਦੱਸਿਆ ਕਿ ਮੰਡੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

Advertisements

ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਬਹੁਤ ਘੱਟ ਨਿਕਲ਼ਿਆ ਹੈ। ਕਣਕ ਦਾ ਦਾਣਾ ਮਾਜੂ ਹੋਇਆ ਹੈ। ਕਿਸਾਨਾਂ ਨੂੰ ਕੁਦਰਤ ਦੀ ਮਾਰ ਪਈ ਹੈ। ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇਂ ਹਨ ਕਿ ਕਿਸਾਨਾਂ ਨੂੰ ਕੋਈ ਬੋਨਸ ਦੇ ਕੇ ਕਿਸਾਨਾਂ ਦੀ ਮਦਦ ਕੀਤੀ ਜਾਵੇ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਤਾਂ ਉਹ ਇੱਕ ਸਾਲ ਦਿੱਲੀ ਬਾਰਡਰ ਤੇ ਬੈਠੇ ਰਹੇ। ਸਾਡਾ ਕਾਫੀ ਜ਼ਿਆਦਾ ਖਰਚਾ ਹੋਇਆ ਇਸ ਵਾਰ ਫਸਲ ਦਾ ਝਾੜ ਘੱਟ ਹੋਣ ਕਾਰਨ ਕਿਸਾਨਾਂ ਤੇ ਕੁਦਰਤ ਦੀ ਵੱਡੀ ਮਾਰ ਪਈ ਹੈ।

LEAVE A REPLY

Please enter your comment!
Please enter your name here