
ਚੰਡੀਗੜ੍ਹ ( ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਟਵੀਟ ਕਰ ਰਾਜ ਸਭਾ ਮੈਂਬਰ ਵਜੋਂ ਮਿਲਦੀ ਆਪਣੀ ਤਨਖਾਹ ਕਿਸਾਨਾਂ ਦੀਆਂ ਧੀਆਂ ਦੀ ਸਿੱਖਿਆ ਅਤੇ ਭਲਾਈ ਲਈ ਦੇਣ ਦਾ ਫੈਸਲਾ ਕੀਤਾ ਹੈ।

ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਹ ਰਾਜ ਸਭਾ ਮੈਂਬਰ ਹੋਣ ਦੇ ਨਾਤੇ, ਕਿਸਾਨਾਂ ਦੀਆਂ ਧੀਆਂ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਭਲਾਈ ਲਈ ਆਪਣੀ ਰਾਜ ਸਭਾ ਤਨਖਾਹ ਦਾ ਯੋਗਦਾਨ ਦੇਣਾ ਚਾਹੁੰਦਾ ਹੈ। ਉਹ ਰਾਜ ਸ਼ਭਾ ਵਿੱਚ ਆਪਣੇ ਦੇਸ਼ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਿਚ ਸ਼ਾਮਲ ਹੋਇਆ ਹੈ ਅਤੇ ਉਹ ਪੰਜਾਬ ਵਾਸੀਆਂ ਲਈ ਜੋ ਵੀ ਕਰ ਸਕਦਾ ਹੈ ਉਹ ਕਰੇਗਾਂ।











