ਕਾਹਨੂੰਵਾਨ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ, ਦੋ ਪਿਸਟਲ, ਦੇਸੀ ਕੱਟਾ ਤੇ 21 ਦੇ ਕਰੀਬ ਕਾਰਤੂਸ ਬਰਾਮਦ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਗੁਰਦਾਸਪੁਰ ਦੇ ਅਧੀਨ ਪੈਂਦੇ ਥਾਣਾ ਕਾਹਨੂੰਵਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਪੁਲਿਸ ਨੇ ਦੱਸਿਆਂ ਕਿ ਉਹਨਾਂ ਵੱਲੋਂ ਨਾਕੇ ਤੇ ਦੋ ਵਿਅਕਤੀਆਂ ਕੋਲੋਂ ਦੋ ਪਿਸਟਲ , ਦੇਸੀ ਕੱਟਾ , 32 ਬੋਰ ਦੇ 21 ਦੇ ਕਰੀਬ ਕਾਰਤੂਸ ਬਰਾਮਦ ਕੀਤੇ ਗਏ ਹਨ।

Advertisements

ਇਹਨਾਂ ਦੋਸ਼ੀਆਂ ਦੀ ਪਛਾਣ ਸ਼ੁਭਮ ਭੰਡਾਰੀ ਤੇ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ, ਇਹ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆਂ ਕਿ ਸ਼ੁਵਮ ਭੰਡਾਰੀ ਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹਨ। ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here