ਅੱਗ ਨਾਲ ਝੁਲਸੇ ਨੌਜਵਾਨ ਦੀ ਮੌਤ ਤੇ ਕਾਂਗਰਸੀ ਕੌਂਸਲਰ ਸਣੇ 11 ਖਿਲਾਫ਼ 307 ਦਾ ਪਰਚਾ ਪਹਿਲਾ ਹੀ ਹੈ ਦਰਜ, ਆਰੋਪੀ ਹਜੇ ਵੀ ਗ੍ਰਿਫਤ ਚੋ ਬਾਹਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬੀਤੇ ਦਿਨੀਂ ਕਪੂਰਥਲਾ ਦੇ ਥਾਣਾ ਸਿਟੀ ਦੇ ਅੰਦਰ ਰਵੀ ਗਿੱਲ ਨਾਮਕ ਨੌਜਵਾਨ ਨੂੰ ਅੱਗ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਹੋਇਆ ਸੀ ਪਰ ਐਤਵਾਰ ਸਵੇਰੇ ਰਵੀ ਗਿੱਲ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਹਾਲਾਂਕਿ ਰਵੀ ਗਿੱਲ ਦੀ ਪਤਨੀ ਕਾਜਲ ਦੇ ਬਿਆਨ ਦੇ ਆਧਾਰ ‘ਤੇ ਥਾਣਾ ਸਿਟੀ ਕਪੂਰਥਲਾ ‘ਚ ਕਾਂਗਰਸੀ ਕੌਂਸਲਰ ਸਮੇਤ 11 ਲੋਕਾਂ ਖਿਲਾਫ਼ 307 ਮਾਮਲਾ ਦਰਜ ਕੀਤਾ ਗਿਆ ਸੀ ਪਰ ਅਜੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਰਵੀ ਗਿੱਲ ਦੀ ਮੌਤ ਦੀ ਪੁਸ਼ਟੀ ਥਾਣਾ ਸਿਟੀ ਦੇ ਐਸਐਚਓ ਸੁਰਜੀਤ ਸਿੰਘ ਪੱਤੜ ਨੇ ਕੀਤੀ ਹੈ। ਰਵੀ ਨੇ ਆਪਣੀ ਪਤਨੀ ਨੂੰ ਜਿਸਮਫਰੋਸ਼ੀ ਦੇ ਧੰਦੇ ਤੋਂ ਬਾਹਰ ਕੱਢਣ ਲਈ ਪੁਲਿਸ ਨੂੰ ਗੁਹਾਰ ਲਗਾਈ ਸੀ ਕਿ ਰੇਨੂ ਨਾਂ ਦੀ ਔਰਤ ,ਕੌਂਸਲਰ ਨਰਿੰਦਰ ਮਨਸੁ ਤੇ ਕੁਝ ਹੋਰ ਲੋਕ ਉਸ ਦੀ ਪਤਨੀ ਕੋਲੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦੇ ਹਨ।

Advertisements

ਉਸ ਤੋਂ ਬਾਅਦ ਹੀ ਰਵੀ ਗਿੱਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ ਸਨ। ਅਦਾਲਤ ਤੋਂ ਵੀ ਪਰਿਵਾਰ ਨੂੰ ਪੁਲਿਸ ਸੁਰੱਖਿਆ ਦੇਣ ਦੇ ਆਦੇਸ਼ ਹੋਏ ਸਨ। ਸ਼ਹਿਰ ਵਿਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਇਸ ਕੇਸ ਵਿੱਚ ਪੁਲਿਸ ਵਲੋਂ ਪਰਚਾ ਕਰਕੇ ਆਪਣੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਹੈ, ਜਦਕਿ ਧਰਨਾ ਪ੍ਰਦਰਸ਼ਨ ਵਾਲੇ ਦਿਨ ਸਿਵਲ ਹਸਪਤਾਲ ਵਿੱਚ ਪੁਲਿਸ ਦੇ ਆਲਾ ਅਧਿਕਾਰੀਆਂ ਵਲੋਂ ਸਾਰੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਜੇਲ ਵਿੱਚ ਸੁੱਟਣ ਦੇ ਭਰੋਸੇ ਤੋਂ ਬਾਦ ਵੀ ਸਾਰੇ ਆਰੋਪੀ ਪੁਲਿਸ ਗ੍ਰਿਫਤ ਚ ਬਾਹਰ ਹਨ ਜੋਕਿ ਪੁਲਿਸ ਦੀ ਕਾਰਜਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਹੈ । ਇਸ ਮਾਮਲੇ ਨੂੰ ਲੈ ਕੇ ਜਦ ਥਾਣਾ ਸਿਟੀ ਦੇ ਐਸਐਚਓ ਸੁਰਜੀਤ ਸਿੰਘ ਪੱਤੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਪੁਲਿਸ ਟੀਮ ਅੰਮ੍ਰਿਤਸਰ ਲਈ ਰਵਾਨਾ ਹੋ ਚੁੱਕੀ ਹੈ। ਜਾਂਚ ਤੋਂ ਬਾਅਦ ਐਫ ਆਈ ਆਰ ਵਿਚ ਇਕ ਹੋਰ ਧਾਰਾ ਵਾਧਾ ਹੋਣ ਦੀ ਸੰਭਾਵਨਾ ਹੈ।ਜਲਦ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਅੰਦਰ ਸੁਟਿਆ ਜਾਏਗਾ ।

LEAVE A REPLY

Please enter your comment!
Please enter your name here