ਗੁਰਦਾਸਪੁਰ ਪੁਲਿਸ ਨੇ ਕਬਾੜੀਏ ਸਮੇਤ ਚਾਰ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਕੀਤਾ ਲੋਹਾ ਅਤੇ ਇੱਕ ਈ-ਰਿਕਸ਼ਾ ਕੀਤਾ ਬਰਾਮਦ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਇਕ ਕਬਾੜੀਏ ਸਮੇਤ ਸਨੈਚਿੰਗ ਅਤੇ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੇ ਲਈ ਅਤੇ ਚੋਰਾਂ ਨੂੰ ਨਕੇਲ ਪਾਉਣ ਦੇ ਲਈ ਲਗਾਤਾਰ ਛਾਪੇਮਾਰੀ ਤੇ ਨਾਕੇਬੰਦੀ ਕੀਤੀ ਜਾ ਰਹੀ ਹੈ।

Advertisements

ਜਿਸਦੇ ਤਹਿਤ ਗੁਰਦਾਸਪੁਰ ਵਿੱਚ ਇੱਕ ਲੋਹਾ ਚੋਰੀ ਕਰਨ ਵਾਲੇ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਨਿਸ਼ਾਨਦੇਹੀ ਤੇ ਇਕ ਕਬਾੜੀਆ ਅਤੇ ਦੋ ਹੋਰ ਚੋਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਇਹਨਾਂ ਕੋਲੋਂ ਚੋਰੀ ਕੀਤਾ ਲੋਹਾ ਅਤੇ ਇਕ ਈ-ਰਿਕਸ਼ਾ ਬਰਾਮਦ ਕੀਤਾ ਗਿਆ ਅਤੇ ਇਕ ਨੂੰ ਜੇਲ੍ਹ ਭੇਜ ਬਾਕੀ ਤਿੰਨਾਂ ਕੋਲੋ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here