ਦਵਾਈ ਲੈਣ ਜਾ ਰਹੇ ਪਿਤਾ-ਪੁੱਤਰ ਨਾਲ ਵਾਪਰਿਆ ਭਿਆਨਕ ਹਾਦਸਾ, ਬਿਮਾਰ ਪਿਤਾ ਦੀ ਮੌਤ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ਤੇ ਪਿੰਡ ਪਚਰੰਗਾ ਅਤੇ ਸੱਦਾ ਚੱਕ ਵਿਚਾਲੇ ਸੜ੍ਹਕ ਹਾਦਸੇ ਵਿੱਚ ਇੱਕ ਭਿਆਨਕ ਘਟਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਮੌਕੇ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ, ਗੁਰਮੀਤ ਪਾਲ ਪੁੱਤਰ ਸੁਰਜੀਤ ਸਿੰਘ ਵਾਸੀ ਮੁਹੱਲਾ ਕੈਂਥਾ ਦਸੂਹਾ ਆਪਣੇ ਬਿਮਾਰ ਪਿਤਾ ਨਾਲ ਪਿਤਾ ਦੀ ਦਵਾਈ ਲਿਆਉਣ ਲਈ ਜਲੰਧਰ ਨੇੜੇ ਇੱਕ ਨਿਜੀ ਹਸਪਤਾਲ ਵਿੱਚ ਜਾ ਰਿਹਾ ਸੀ ।

Advertisements

ਜਿਸ ਦੋਰਾਨ ਅਚਾਨਿਕ ਹੀ ਕਾਰ ਦੀ ਤੇਜ਼ ਰਫਤਾਰ ਹੋਣ ਦੇ ਕਾਰਣ ਕਾਰ ਬੇਕਾਬੂ ਹੋ ਗਈ, ਅਤੇ ਕਾਰ ਪਲਟਦੀਆਂ ਖਾਂਦੀ ਹੋਈ ਇੱਕ ਦਰੱਖਤ ਨਾਲ ਜੋਰਦਾਰ ਟਕਰਾ ਗਈ । ਜਿਸ ਕਾਰਣ ਇਸ ਹਾਦਸੇ ਵਿੱਚ ਗੁਰਮੀਤ ਦੇ ਪਿਤਾ ਦੀ ਮੌਕੇ ਤੇ ਮੌਤ ਹੋ ਗਈ । ਹਾਦਸੇ ਦੀ ਜਾਣਕਾਰੀ ਮਿਲਣ ਤੇ ਸਥਾਨਿਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਗ੍ਰਸਤ ਜਗਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਮਿ੍ਰਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here