ਟਿੱਕਾ ਸੋਢੀ ਨੂੰ ਚੁਣਿਆ ਯੂਨਿਵਰਸਿਟੀ ਸ਼ੂਟਿੰਗ ਕਲੱਬ ਕੈਨੇਡਾ ਦਾ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਭਾਰਤੀ ਰਾਸ਼ਟਰੀ ਜੂਨੀਅਰ ਟੀਮ ਦੇ ਮੈਂਬਰ ਰਹੇ ਟਿੱਕਾ ਜੈ ਸਿੰਘ ਸੋਢੀ ਨੂੰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਸ਼ੂਟਿੰਗ ਕਲੱਬ ਵੈਨਕੂਵਰ, ਕੈਨੇਡਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਲਰਨਿਗ ਪਾਥਸ ਸਕੂਲ ਮੁਹਾਲੀ ਦੇ ਵਿਦਿਆਰਥੀ ਰਹੇ ਟਿੱਕਾ ਸੋਢੀ ਨੇ ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਡਿਗਰੀ ਕੋਰਸ ਵਿੱਚ ਦਾਖਲਾ ਲਿਆ ਸੀ।

Advertisements

ਸ਼ੂਟਿੰਗ ਕਲੱਬ ਦੇ ਐਗਜ਼ੀਕਿਊਟਿਵ ਮੈਂਬਰਾਂ ਵੱਲੋਂ ਬੁਲਾਈ ਮੀਟਿੰਗ ਵਿੱਚ ਬਹੁਮਤ ਵੋਟ ਹਾਸਿਲ ਕਰਕੇ ਟਿੱਕਾ ਨੂੰ ਪ੍ਰਧਾਨ ਚੁਣ ਲਿਆ ਗਿਆ। ਜਿਕਰਯੋਗ ਹੈ ਕਿ ਸ਼ੂਟਿੰਗ ਕਲੱਬ ਦੇ ਚਾਰ ਸੌ ਦੇ ਕਰੀਬ ਮੈਂਬਰ ਹਨ।
ਟਿੱਕਾ ਨੇ ਭਾਰਤ ਰਹਿੰਦਿਆ ਕਈ ਰਾਸ਼ਟਰੀ ਅਤੇ ਅੰਤਰਾਸ਼ਟਰੀ ਤਮਗੇ ਹਾਸਿਲ ਕੀਤੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਉਸ ਨੂੰ ਪਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਪ੍ਰਾਪਤੀ ਤੇ ਉਸ ਨੂੰ ਉਸ ਦੇ ਕੋਚ ਅਤੇ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਦੇ ਮੈਂਬਰ ਸੁਭਾਸ਼ ਰਾਣਾ ਅਤੇ ਲਰਨਿੰਗ ਸਕੂਲ ਮੁਹਾਲੀ ਦੇ ਡਾਇਰੈਕਰ ਰੋਬਿਨ ਅਗਰਵਾਲ ਨੇ ਉਸ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here