Sunday, November 1, 2026
Home Latest ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਘੋੜਿਆਂ ਦੇ ਕਰਤੱਬ ਤੇ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ

ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਘੋੜਿਆਂ ਦੇ ਕਰਤੱਬ ਤੇ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ

ਪਟਿਆਲਾ(ਦ ਸਟੈਲਰ ਨਿਊਜ਼)। ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਇੱਥੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਘੋੜਿਆਂ ਦੇ ਕਰਤੱਬਾਂ ਦੇ ਸ਼ੋਅ ਅਤੇ ਘੋੜ ਸਵਾਰਾਂ ਦੇ ਵੱਖ-ਵੱਖ ਮੁਕਾਬਲੇ ਅੱਜ ਸ਼ਾਮ ਸਫ਼ਲਤਾਪੂਰਵਕ ਸੰਪੰਨ ਹੋ ਗਏ। ਜੇਤੂ ਘੋੜ ਸਵਾਰਾਂ ਨੂੰ ਸਨਮਾਨਤ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਨੇ ਜਿੱਥੇ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ, ਉਥੇ ਹੀ ਇਸ ਫੈਸਟੀਵਲ ਤਹਿਤ ਨੌਜਵਾਨਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਜਰੀਏ ਖੇਡਾਂ ਨਾਲ ਵੀ ਜੋੜਿਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਨੀਨਾ ਮਿੱਤਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਡਾ. ਗੁਰਪ੍ਰੀਤ ਕੌਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ ਕਰਵਾਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ ਜਦਕਿ ਖੇਡ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਹੋਰ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਨਵਜੀਤ ਸੰਧੂ ਦੀ ਦੇਖ-ਰੇਖ ਹੇਠ ਹੋਏ ਘੋੜਿਆਂ ਦੇ ਕਰਤੱਬਾਂ ਅਤੇ ਮੁਕਾਬਲਿਆਂ ਦਾ ਉਦੇਸ਼ ਲੋਕਾਂ ਨੂੰ ਆਪਣੀ ਵਿਰਾਸਤ ਤੇ ਨੌਜਵਾਨਾਂ ਨੂੰ ਘੋੜਸਵਾਰ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ।
ਘੋੜਿਆਂ ਦੇ ਕਰਤੱਬ ਮੁਕਾਬਲਿਆਂ ‘ਚ ਪੋਲ ਬੈਂਡਿੰਗ ‘ਚ ਬਲਰਾਜ ਸਿੰਘ ਨੇ ਪਹਿਲਾ ਸਥਾਨ ਤੇ ਜੈਵੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਤੇ ਪੋਲ ਬੈਂਡਿੰਗ ਚਿਲਡਰਨ-2-ਏ ‘ਚ ਪੀ.ਪੀ.ਐਸ. ਨਾਭਾ ਦੇ ਜਸਕਰਨ ਸਿੰਘ ਨੇ ਪਹਿਲਾ ਤੇ ਚੰਡੀ ਮੰਦਿਰ ਦੀ ਰਿਚਾ ਨੇ ਦੂਜਾ ਤੇ ਸਾਕਸ਼ੀ ਨੇ ਵੀ ਇਸੇ ਵਰਗ ਦੇ ਮੁਕਾਬਲਿਆਂ ‘ਚ ਪਹਿਲਾ ਤੇ ਸ਼ੌਰਿਆ ਨੇ ਦੂਜਾ ਅਤੇ ਵਾਈਪੀਐਸ ਦੀ ਮਨਰਾਜ ਰੰਧਾਵਾ ਨੇ ਪਹਿਲਾ ਤੇ ਪੀ.ਪੀ.ਐਸ. ਨਾਭਾ ਦੇ ਦੀਪ ਫ਼ਤਹਿ ਨੇ ਦੂਜਾ ਥਾਂ ਹਾਸਲ ਕੀਤਾ। ਜੰਪਿੰਗ ਚਿਲਡਰਨ-2 ‘ਚ ਪੀ.ਪੀ.ਐਸ. ਨਾਭਾ ਦੇ ਰੁਦਰਾਕਸ਼ ਨੇ ਘੋੜੇ ਸਿਲਵਰ ਪੈਗ ‘ਤੇ ਪਹਿਲਾ ਸਥਾਨ ਤੇ ਇਸੇ ਸਕੂਲ ਦੇ ਅਧਿਰਾਜ ਨੇ ਘੋੜੇ ਫਾਰੂਕ ‘ਤੇ ਦੂਜਾ ਸਥਾਨ ਹਾਸਲ ਕੀਤਾ। ਜੰਪਿੰਗ-50 ਸੀਐਮ ‘ਚ ਪੀ.ਪੀ.ਐਸ. ਨਾਭਾ ਦੇ ਜਸਕਰਨ ਸਿੰਘ ਨੇ ਘੋੜੇ ਮੂਨਲਾਈਟ ‘ਤੇ  ਪਹਿਲਾ ਸਥਾਨ ਤੇ ਵਾਈ.ਪੀ.ਐਸ ਦੇ ਜੋਰਾਵਰ ਸਿੰਘ ਨੇ ਘੋੜੇ ਅਮਰੀਕਨ ਫੈਰੋ ‘ਤੇ ਦੂਜਾ ਸਥਾਨ ਹਾਸਲ ਕੀਤਾ। ਜੰਪਿੰਗ ਚਿਲਡਰਨ-3 ਮੁਕਾਬਲੇ ‘ਚ ਪੀ.ਪੀ.ਐਸ. ਨਾਭਾ ਦੇ ਸੁਬੇਕ ਸਿੰਘ ਨੇ ਘੋੜੇ ਬਿਊਟੀ ‘ਤੇ ਪਹਿਲਾ ਸਥਾਨ ਤੇ ਵਾਈ.ਪੀ.ਐਸ ਦੇ ਮਨਕੀਰਤ ਸਿੰਘ ਨੇ ਘੋੜੇ ਮਰੀਕੈਨ ਫੈਰੋਕ ‘ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜੰਪਿੰਡ ਚਿਲਡਨ-3 ‘ਚ ਪੀ.ਪੀ.ਐਸ਼ ਨਾਭਾ ਦੇ ਬੀਰਕੁੰਵਰ ਸਿੰਘ ਨੇ ਮਰਿਗਨੈਨੀ ਘੋੜੇ ‘ਤੇ ਪਹਿਲਾ ਤੇ ਇਸੇ ਸਕੂਲ ਦੇ ਹਰਿਦਿਆਜੀਤ ਸਿੰਘ ਨੇ ਸਿਲਵਰ ਪੈਗ ‘ਤੇ ਦੂਜਾ ਸਥਾਨ ਹਾਸਲ ਕੀਤਾ।
ਜੰਪਿੰਗ 1 ਮੀਟਰ ‘ਚ ਵਾਈਪੀਐਸ ਦੇ ਵਿਰਾਜ ਸਿੰਘ ਨੇ ਘੋੜੇ ਫੈਬੀਓ ‘ਤੇ ਪਹਿਲਾ ਸਥਾਨ ਤੇ ਪੀ.ਏ.ਪੀ. ਦੇ ਹੌਲਦਾਰ ਲਖਬੀਰ ਸਿੰਘ ਨੇ ਘੋੜੇ ਮਾਸਟਰ ‘ਤੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਓਪਨ ਹੰਟਰ ਮੁਕਾਬਲੇ ‘ਚ ਪੀ.ਪੀ.ਐਸ. ਨਾਭਾ ਦੇ ਜੈਦੀਪ ਸਿੰਘ ਨੇ ਘੋੜੇ ਹਸੀਨਾ ‘ਤੇ ਪਹਿਲਾ ਸਥਾਨ ਤੇ ਬੀ.ਈ.ਆਰ.ਸੀ. ਦੇ ਜਸਲੀਨ ਕੌਰ ਨੇ ਘੋੜੇ ਆਰਿਅਨ ‘ਤੇ ਦੂਜਾ ਸਥਾਨ ਪ੍ਰਾਪਤ ਕੀਤਾ।
ਲੇਡੀਜ ਹੈਕਸ ‘ਚ ਅੰਸ਼ਿਕਾ ਨੇ ਪਹਿਲਾ, ਹਰਦਿਨੀ ਘੋਸ਼ ਨੇ ਦੂਜਾ, ਚਿਲਡਰਨ ਹੈਕਸ ‘ਚ ਸਾਨਵੀ ਨੇ ਪਹਿਲਾ ਤੇ ਬੀ.ਈ.ਆਰ.ਸੀ. ਦੇ ਹਰੀਦੰਤ ਨੇ ਦੂਜਾ ਰਾਈਡ ਤੇ ਸਾਇਕਲ ‘ਚ ਹੌਲਦਾਰ ਲਖਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੌਰਾਨ ਆਰ.ਈ.ਐੱਲ, ਪਟਿਆਲਾ ਹੌਰਸ ਸ਼ੋਅ, ਵਾਈ.ਪੀ.ਐੱਸ., ਪੀ.ਪੀ.ਐੱਸ. ਨਾਭਾ, ਪੀ.ਏ.ਪੀ. ਜਲੰਧਰ, ਬੀ.ਈ.ਆਰ.ਸੀ., ਚੰਡੀ ਮੰਦਿਰ ਅਤੇ ਫ਼ੌਜ ਦੀਆਂ ਟੀਮਾਂ ‘ਚ ਲਗਭਗ 80 ਘੋੜਸਵਾਰਾਂ ਨੇ ਸ਼ੋਅ ਜੰਪਿੰਗ, ਜਿਮਖਾਨਾ ਇਵੈਂਟ, ਟੈਂਟ ਪੈਗਿੰਗ ਆਦਿ ਦੇ ਜੌਹਰ ਦਿਖਾਏ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਨੀਨਾ ਮਿਤਲ, ਕੁਲਵੰਤ ਸਿੰਘ ਦੇ ਪਤਨੀ ਸੁਖਵੰਤ ਕੌਰ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਚੇਅਰਮੈਨ ਇੰਪਰੂਵਮੈਂਟ ਟਰਸਟ ਮੇਘ ਚੰਦ ਸ਼ੇਰਮਾਜਰਾ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਇੰਦਰਜੀਤ ਸਿੰਘ ਸੰਧੂ, ਜਰਨੈਲ ਸਿੰਘ ਮੰਨੂ, ਵੀਰਪਾਲ ਕੌਰ ਚਹਿਲ, ਅਮਰੀਕ ਸਿੰਘ ਬੰਗੜ, ਪ੍ਰਿੰਸੀਪਲ ਜੇ.ਪੀ. ਸਿੰਘ ਸਮੇਤ ਵੱਡੀ ਗਿਣਤੀ ਵਿਦਿਆਰਥੀ ਤੇ ਖੇਡ ਪ੍ਰੇਮੀਆਂ ਸਮੇਤ ਐਸ.ਐਸ.ਪੀ. ਵਰੁਣ ਸ਼ਰਮਾ, ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ ਹੋਰ ਪਤਵੰਤੇ ਮੌਜੂਦ ਸਨ।

Advertisements

LEAVE A REPLY

Please enter your comment!
Please enter your name here