Sunday, October 11, 2026
Home International ਅਲਜੀਰੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ 10 ਫੌਜੀਆਂ ਸਮੇਤ 25 ਲੋਕਾਂ...

ਅਲਜੀਰੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ 10 ਫੌਜੀਆਂ ਸਮੇਤ 25 ਲੋਕਾਂ ਦੀ ਹੋਈ ਮੌਤ

ਅਲਜੀਰੀਆ (ਦ ਸਟੈਲਰ ਨਿਊਜ਼)। ਅਲਜੀਰੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ 10 ਫੌਜੀ ਵੀ ਸ਼ਾਮਲ ਸਨ, ਜੋ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਗ੍ਰਹਿ ਮੰਤਰਾਲੇ ਨੇ ਕੋਈ ਵਿਸਤ੍ਰਿਤ ਜਾਣਕਾਰੀ ਦਿੱਤੇ ਬਿਨਾਂ ਦੱਸਿਆਂ ਕਿ ਕਰੀਬ 1500 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ ਹੈ।

Advertisements

ਉਨ੍ਹਾਂ ਕਿਹਾ ਕਿ ਜੰਗਲ ਦੀ ਅੱਗ ਵਿੱਚ 15 ਲੋਕਾਂ ਦੀ ਮੌਤ ਅਤੇ 24 ਹੋਰ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਰਾਜਧਾਨੀ ਅਲਜੀਅਰਜ਼ ਦੇ ਪੂਰਬ ਵਿੱਚ ਬੇਨੀ ਕਾਸੀਲਾ ਦੇ ਰਿਜੋਰਟ ਖੇਤਰ ਵਿੱਚ ਅੱਗ ਬਝਾਉਣ ਦੀ ਕੋਸ਼ਿਸ਼ ਵਿੱਚ 10 ਸੈਨਿਕ ਮਾਰੇ ਗਏ ਅਤੇ 25 ਜ਼ਖ਼ਮੀ ਹੋ ਗਏ।

LEAVE A REPLY

Please enter your comment!
Please enter your name here