ਮੋਟਰਸਾਇਕਲ ਸਵਾਰ ਲੁਟੇਰੇ ਨੇ ਦਾਤਰ ਮਾਰ ਕੇ ਟੈਂਪੂ ਚਾਲਕ ਅਤੇ ਉਸਦੇ ਸਾਥੀ ਤੋ ਖੋਹੇ 2000 ਰੁਪਏ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼): ਟਾਂਡਾ ਵਿਚ ਦਿਨ-ਦਿਹਾੜੇ ਹੋ ਰਿਹਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਇੱਕ ਮੋਟਰਸਾਇਕਿਲ ਸਵਾਰ ਲੁਟੇਰੇ ਨੇ ਟੈਂਪੂ ਡਰਾਇਵਰ ਅਤੇ ਉਸਦੇ ਸਾਥੀ ਦੇ ਦਾਤਰ ਮਾਰ ਕੇ 2000 ਰੁਪਏ ਖੋ ਲਏ। ਵਾਰਦਾਤ ਪੁਲਿਸ ਨਾਕੇ ਤੋਂ ਕੁੱਝ ਮੀਟਰ ਦੀ ਦੂਰੀ ਤੇ ਸਿਨੇਮਾ ਚੌਂਕ ਨੇੜੇ ਹੋਈ।

Advertisements

ਰਿਤੇਸ਼ ਕੁਮਾਰ ਵਾਸੀ ਜਲੰਧਰ ਨੇ ਦੱਸਿਆ ਕਿ ਡਰਾਈਵਰ ਹੈ ਅਤੇ ਆਪਣੇ ਸਾਥੀ ਦੀਪਕ ਕੁਮਾਰ ਨਾਲ ਟੈਂਪੂ (ਛੋਟਾ ਹਾਥੀ) ਤੇ ਬਟਾਲਾ ਵਿਖੇ ਬੈਟਰੀਆਂ ਛੱਡ ਕੇ ਵਾਪਸ ਆ ਰਹੇ ਸਨ। ਜਦੋਂ ਉਹ ਟਾਂਡਾ ਉੜਮੁੜ ਦੇ ਸਿਨੇਮਾ ਚੌਂਕ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਇੱਕ ਲੁਟੇਰੇ ਨੇ ਉਨਾਂ ਦੇ ਟੈਂਪੂ ਅੱਗੇ ਯਾਹਮਾ ਮੋਟਰਸਾਇਕਿਲ ਲਗਾ ਦਿੱਤਾ। ਇਸ ਤੋ ਬਾਅਦ ਉਸ ਮੋਟਰਸਾਇਕਲ ਨੇ ਦਾਤਰ ਦਿਖਾ ਕੇ ਉਨ੍ਹਾਂ ਤੋਂ 500 ਰੁਪਏ ਦੀ ਮੰਗ ਕੀਤੀ। ਰਿਤੇਸ਼ ਨੇ ਦੱਸਿਆ ਜਦੋਂ ਉਹ ਪਰਸ ਵਿਚੋਂ 500 ਰੁਪਏ ਕੱਢ ਕੇ ਦੇਣ ਲੱਗਾ ਤਾ ਲੁਟੇਰੇ ਦੀ ਨਿਅਤ ਖਰਾਬ ਹੋ ਗਈ ਅਤੇ ਉਸਨੇ ਉਨ੍ਹਾਂ ਦੇ ਦਾਤਰ ਮਾਰਕੇ ਕਰੀਬ 2000 ਰੁਪਏ ਖੋਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਖਮੀਆਂ ਨੂੰ ਸਿਵਲ ਹਸਪਤਾਲ ਟਾਂਡਾ ਵਿਖੇ ਦਾਖਲ ਕਰਵਾਇਆ ਗਿਆ। ਟਾਂਡਾ ਪੁਲਸ ਨੇ ਮੌਕੇ ਤੇ ਪਹੁੰਚ ਕੇ ਬਿਆਨ ਦਰਜ ਕਰਦਿਆਂ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here