ਜ਼ਿਲ੍ਹਾ ਸਾਂਝ ਕੇਂਦਰ ਵੱਲੋਂ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਵਿਖੇ ਐਂਟੀ ਡਰੱਗ ਡਰਾਈਵ ਸੰਬੰਧੀ ਸੈਮੀਨਾਰ ਦਾ ਆਯੋਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਐੱਸ.ਐੱਸ.ਪੀ. ਫਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਫਿਰੋਜਪੁਰ ਵੱਲੋਂ ਜ਼ਿਲ੍ਹਾ ਟਰੈਫਿਕ ਸੈੱਲ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਫਿਰੋਜਪੁਰ ਵਿਖੇ ਐਂਟੀ ਡਰੱਗ ਡਰਾਈਵ ਸੰਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਲਗਭੱਗ 500 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸਾਂਝ ਕੇਂਦਰ ਦੇ ਸਟਾਫ਼ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸਾਂਝ ਕੇਂਦਰ ਦੇ ਸਟਾਫ ਵੱਲੋਂ ਸਮੂਹ ਹਾਜ਼ਰੀਨ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਨਸ਼ੇ ਕਰਨ ਨਾਲ ਜਿੱਥੇ ਸਿਹਤ ਖਰਾਬ ਹੁੰਦੀ ਹੈ ਉੱਥੇ ਘਰ ਦੀ ਮਾਲੀ ਹਾਲਤ ਵੀ ਖਰਾਬ ਹੁੰਦੀ ਹੈ। ਸੋ ਨਸ਼ਿਆਂ ਵਰਗੀ ਲਾਹਨਤ ਤੋਂ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ ਹੈ। ਜਿੱਥੇ ਇਸ ਮੌਕੇ ਐੱਸ.ਪੀ. ਬਲਬੀਰ ਸਿੰਘ, ਇੰਸਪੈਕਟਰ ਪ੍ਰਿਰਥੀਪਾਲ ਸਿੰਘ, ਏਐੱਸਆਈ ਗੁਰਭੇਜ ਸਿੰਘ, ਏਐੱਸ.ਆਈ ਲਖਵੀਰ ਸਿੰਘ ਅਤੇ ਹਰਜੀਤ ਸਿੰਘ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here