ਨੋਵਲ ਕੋਰੋਨਾ ਵਾਇਰਸ ਤੋ ਬਚਣ ਲਈ ਹਰ ਇਕ ਵਿਅਕਤੀ ਦਾ ਜਾਗਰੂਕ ਹੋਣਾ ਜਰੂਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਹਤ ਅਤੇ ਪਰਿਤਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਹੁਕਮਾਂ, ਸਿਵਲ ਸਰਜਨ ਪਠਾਨਕੋਟ ਡਾ.ਵਿਨੋਦ ਸਰੀਨ ਅਤੇ ਐਸ.ਐਮ.ਓ.ਬਧਾਣੀ ਦੇ ਦਿਸ਼ਾ ਨਿਰਦੇਸ਼ਾ ਹੇਠ ਸੀ.ਐਚ.ਸੀ.ਬੁੰਗਲ ਬਧਾਣੀ ਵਿਖੇ ਕਰੋਨਾਵਾਈਰਸ ਬਾਰੇ ਫੀਲਡ ਸਟਾਫ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧੀ ਡਾ. ਸੁਨੀਤਾ ਨੇ ਕਿਹਾ ਕਿ ਮਨੁੱਖਤਾ ਦੀ ਜਿੰਦਗੀ ਲਈ ਘਾਤਕ ਇਸ ਵਾਇਰਸ ਤੋਂ ਬਚਾਅ ਲਈ ਇਲਾਜ ਦੇ ਨਾਲੋ ਜਾਗਰੂਕਤਾ ਜਰੂਰੀ ਹੈ।

Advertisements

ਬੇਸ਼ੱਕ ਇਸ ਤਰ ਦੇ ਵਾਈਰਸ ਤੋ ਬਚਾਅ ਲਈ ਕੋਈ ਅਗਾਊਂ ਦਵਾਈ ਹਾਲੇ ਤੱਕ ਉਪਲੱਬਧ ਨਹੀ ਹੋ ਸਕੀ ਪਰ ਰੋਜਾਨਾ ਦੇ ਜੀਵਨ ਦੇ ਵਿਚ ਆਪਣੀਆਂ ਆਦਤਾ ਸੁਧਾਰ ਕੇ ਇਸ ਤਰ•ਾ ਦੇ ਵਾਈਰਸ ਤੋ ਬਚਾਅ ਕੀਤਾ ਜਾ ਸਕਦਾ ਹੈ। ਇਸ ਮੋਕੇ ਡਾ.ਅਮਨਦੀਪ ਨੇ ਦੱਸਿਆ ਕਿ ਕੋਰੋਨਾਵਾਈਰਸ ਇੱਕ ਸੰਚਾਰੀ ਰੋਗ ਹੈ ਜ਼ੋ ਕਿ ਇੱਕ ਸੰ੍ਰਕਮਿਤ ਵਿਅਕਤੀ ਤੋ ਦੂਜੇ ਵਿਅਕਤੀ ਤੱਕ ਖੰਘਣ, ਛਿਕਣ, ਛੂਹਣ ਰਾਹੀ ਫੈਲਦਾ ਹੈ। ਬੁਖਾਰ, ਖੰਘ, ਸਾਹ ਲੈਣ ਵਿਚ ਤਕਲੀਫ,ਮਾਸ੍ਰਪੇਸੀਆ ਵਿੱਚ ਦਰਦ, ਸਿਰ ਦਰਦ ਆਦਿ ਇਸ ਦੇ ਮੁੱਖ ਲੱਛਣ ਹਨ।

ਇਸ ਲਈ ਇਸ ਤੋ ਬਚਣ ਲਈ ਬਹੁਤੀ ਭੀੜ ਭੜਕੇ ਵਾਲੇ ਏਰੀਏ ਜਾਂ ਜਗ•ਾਂ  ਤੇ ਜਾਣ  ਤੋ ਪਰਹੇਜ਼ ਕਰਨਾ ਚਾਹੀਦਾ ਹੈ। ਆਪਣੇ ਹੱਥਾਂ ਦੀ ਸਫਾਈ ਸਹੀ ਤਰੀਕੇ ਨਾਲ ਕਰਦੇ ਰਹਿਣਾ ਚਾਹੀਦਾ ਹੈ। ਇਸ ਮੋਕੇ ਡਾ. ਸਚੀਨ ਗੁਲੇਰੀਆ, ਡਾ.ਸੁਨੀਤਾ ਕਾਂਤ, ਡਾ.ਵਰੁਣ, ਡਾ.ਅਮੀਤ, ਡਾ.ਮੁਕਤਾ, ਨੀਲਮ ਕੁਮਾਰੀ, ਟੀਨਾ, ਹਰਜੀਤ ਕੋਰ, ਰਮਨ ਸੈਣੀ, ਉੱਤਮ, ਰਾਜ ਕੁਮਾਰ, ਇੰਦਰਜੀਤ ਸਹਿਤ ਸਟਾਫ ਮੋਜੂਦ ਸੀ।

LEAVE A REPLY

Please enter your comment!
Please enter your name here