ਗਰੀਬ ਪਰਿਵਾਰਾਂ ਦਾ ਜੀਵਨ ਪਧੱਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਚਲਾ ਰਹੀ ਵੱਖ-ਵੱਖ ਸਕੀਮਾਂ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਅਨੁਸੂਚਿਤ ਜਾਤੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸਨ ਪੰਜਾਬ ਰਾਜ ਵਿਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਗਰੀਬ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਅਧੀਨ ਘੱਟ ਵਿਆਜ ਦੀ ਦਰ ਤੇ ਅਸਾਨ ਕਿਸਤਾਂ ਵਿਚ ਚੁਕਾਇਆ ਜਾ ਸਕਣ ਵਾਲਾ ਕਰਜਾ ਮੁਹੱਈਆਂ ਕਰਦੀ ਹੈ ਇਸ ਕਾਰਪੋਰੇਸਨ ਵਲੋਂ ਮਾਨਯੋਗ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੁਆਰਾ ਘਰ ਘਰ ਰੁਜਗਾਰ ਸਕੀਮ ਦੇ ਪ੍ਰੋਗਰਾਮ ਤਹਿਤ ਅਨੁਸੂਚਿਤ ਜਾਤੀਆਂ ਦੇ ਪੜੇ ਲਿਖੇ ਬੇਰੁਜਗਾਰ ਨੌਜਵਾਨਾਂ ਨੂੰ ਆਪਣਾ ਸਵੈ ਰੁਜਗਾਰ ਸਥਾਪਤ ਕਰਵਾ ਕੇ ਉਨਾਂ ਦੀ ਪਰਿਵਾਰਕ ਆਮਦਨ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਜਾਣਕਾਰੀ ਦਿੰਦਿਆਂ ਕਾਰਪੋਰੇਸਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਦੱਸਿਆ ਕਿ ਇਨਾਂ ਪ੍ਰੋਗਰਾਮਾਂ ਦੇ ਅਨੁਸਾਰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪਰਵ ਮਨਾਇਆ ਗਿਆ। ਸਾਧੂ ਸਿੰਘ ਧਰਮਸੋਤ, ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਮੰਤਰੀ ਪੰਜਾਬ ਦੇ ਦਿਸਾ ਨਿਰਦੇਸਾਂ ਅਨੁਸਾਰ 550.00 ਲੱਖ ਰੁਪਏ ਦੇ ਕਰਜੇ ਵੰਡਣ ਦਾ ਟੀਚਾ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਇਹ ਦੱਸਦੇ ਹੋਏ ਅਤਿਅੰਤ ਪ੍ਰਸੰਨਤਾ ਹੋ ਰਹੀ ਹੈ ਕਿ ਕਾਰਪਰੇਸਨ ਦੇ ਅਧਿਕਾਰੀਆਂ ਅਤੇ ਸਟਾਫ ਨੇ ਸਖਤ ਮਿਹਨਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਮੌਕੇ ਤੋਂ ਨਾ ਸਿਰਫ ਮਿਥਿਆ 550,00 ਲੱਖ ਦੇ ਕਰਜੇ ਵੰਡਣ ਦਾ ਟੀਚਾ ਹੀ ਪ੍ਰਾਪਤ ਕੀਤਾ ਬਲਕਿ ਹੁਣ ਤੱਕ ਆਪਣੇ ਮਿੱਥੇ ਟੀਚੇ ਤੋਂ ਵੀ ਵੱਧ ਕੇ 541 ਲਾਭਪਾਤਰੀਆਂ ਨੂੰ 906.29 ਲੱਖ ਰੁ: ਦੇ ਕਰਜੇ ਪਾਸ ਕੀਤੇ ਜਾ ਚੁੱਕੇ ਹਨ।
ਇਸੇ ਲੜੀ ਦੇ ਤਹਿਤ ਕਾਰਪੋਰੇਸਨ ਵਲੋਂ ਇਕ ਰਾਜ ਪੱਧਰੀ ਸਮਾਗਮ ਕਰਕੇ ਇਨਾਂ ਲਾਭਪਾਤਰੀਆਂ ਨੂੰ ਕਰਜਾ ਮਨਜੂਰੀ ਪੱਤਰ ਵੰਡੇ ਜਾਣੇ ਸਨ ਪਰ ਕਰੋਨਾ ਵਾਈਰਸ ਦੀ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਵੱਡੇ ਸਮਾਗਮ ਨਾ ਕਰਨ ਦੀਆਂ ਹਦਾਇਤਾਂ ਕਾਰਨ ਇਹ ਮਨਜੂਰੀ ਪੱਤਰ ਜਿਲਾ ਪੱਧਰ ਤੇ ਕਾਰਪੋਰੇਸਨ ਦੇ ਖੇਤਰੀ ਦਫਤਰਾਂ ਦੇ ਕਰਮਚਾਰੀਆਂ ਰਾਹੀ ਸਬੰਧਤ ਲਾਭਪਾਤਰੀਆਂ ਨੂੰ ਸੌਂਪੇ ਜਾ ਰਹੇ ਹਨ। ਕਰਪੋਰੇਸਨ ਦੇ ਚੇਅਰਮੈਨ, ਸੂਦ ਵਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਉਨਾਂ ਵਲੋਂ ਅਨੁਸੂਚਿਤ ਜਾਤੀਆਂ ਦੇ ਕਰਜਦਾਰਾਂ ਦੇ 45.41 ਕਰੋੜ ਰੁਪਏ ਦੇ ਕਰਜੇ ਮਾਫ ਕਰਨ ਲਈ ਵੀ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਕਰਜਾ ਮਾਫੀ ਨਾਲ ਰਾਜ ਵਿਚ 14270 ਲਾਭਪਾਤਰੀਆਂ ਲਾਭ ਪ੍ਰਾਪਤ ਹੋਇਆ ਹੈ।
ਚੇਅਰਮੈਨ ਵਲੋਂ ਪੰਜਾਬ ਸਰਕਾਰ ਦਾ ਚਾਲੂ ਮਾਲੀ ਸਾਲ ਦੌਰਾਨ 579.00 ਲੱਖ ਰੁਪਏ ਦਾ ਕੇਂਦਰੀ ਹਿੱਸੇ ਦਾ ਸੇਅਰ ਕੈਪੀਟਲ ਅਤੇ 108 .00 ਲੱਖ ਰੁਪਏ ਦਾ ਰਾਜ ਦੇ ਆਪਣੇ ਹਿੱਸੇ ਦੇ ਸੇਅਰ ਕੈਪੀਟਲ ਦੀ ਰਾਸੀ ਜਾਰੀ ਕਰਨ ਲਈ ਵੀ ਧੰਨਵਾਦ ਕੀਤਾ ਗਿਆ। ਚੇਅਰਮੈਨ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰ ਵਲੋਂ ਬੈਂਕ ਟਾਈ ਅਪ ਸਕੀਮ ਅਧੀਨ ਵੀ 150.00 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ ਜਿਸ ਲਈ ਉਨਾਂ ਵਲੋਂ ਮਾਨਯੋਗ ਮੁੱਖ ਮੰਤਰੀ, ਭਲਾਈ ਮੰਤਰੀ, ਪੰਜਾਬ ਜੀ ਦਾ ਵਿਸੇਸ ਧੰਨਵਾਦ ਕੀਤਾ ਗਿਆ।    

LEAVE A REPLY

Please enter your comment!
Please enter your name here