ਮਾਧੋਪੁਰ ਉਪ ਮੰਡਲ ਅਬਦਨ ਮਾਧੋਪੁਰ ਦੇ ਅਧੀਨ ਘਰਾਂਟ ਦੀ ਬੋਲੀ 23 ਮਾਰਚ 2020 ਨੂੰ

logo latest

ਪਠਾਨਕੋਟ (ਦ ਸਟੈਲਰ ਨਿਊਜ਼)। ਮਾਧੋਪੁਰ ਉਪ ਮੰਡਲ ਵਿੱਚ ਹਰ ਵਿਅਕਤੀ ਤੇ ਖਾਸ ਕਰਕੇ ਘਰਾਟ ਦੇ ਠੇਕੇਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਘਰਾਂਟ ਜੋ ਮਾਧੋਪੁਰ ਉਪ ਮੰਡਲ ਅਬਦਨ ਮਾਧੋਪੁਰ ਦੇ ਅਧੀਨ ਹਨ, ਉਹਨਾਂ ਦੀ ਬੋਲੀ ਸਾਲ 2020-21 ਲਈ ਘਰਾਟ ਦੀ ਨਿਲਾਮੀ 23 ਮਾਰਚ 2020 ਨੂੰ ਉਪ ਮੰਡਲ ਅਫਸਰ, ਹੈਡ ਵਰਕਸ ਅਬਦਨ ਮਾਧੋਪੁਰ ਦੇ ਦਫਤਰ ਵਿਖੇ ਸਵੇਰੇ 11:03 ਵੱਜੋਂ ਰੱਖੀ ਗਈ ਹੈ। ਇਹ ਜਾਣਕਾਰੀ ਪ੍ਰਦੀਪ ਕੁਮਾਰ ਐਸ.ਡੀ.ਓ. ਅਤੇ ਤਰਸੇਮ ਲਾਲ ਜੇ.ਈ. ਨੇ ਸਾਂਝੇ ਤੋਰ ਤੇ ਦਿੱਤੀ। ਉਹਨਾਂ ਦੱਸਿਆ ਕਿ ਘਰਾਟ ਦੀ ਬੋਲੀ ਦਾ ਚਾਹਵਾਨ ਵਿਅਕਤੀ ਨੂੰ ਬੋਲੀ ਸੁਰੂ ਹੋਣ ਤੋਂ ਪਹਿਲਾਂ 500/- ਰੁਪਏ ਸਕਿਊਰਟੀ ਵੱਲੋਂ ਜਮਾ ਕਰਵਾਉਣੇ ਪੈਣਗੇ,

Advertisements

 ਜੇ ਕਿਸੇ ਬੋਲੀਕਾਰ ਨੇ ਪਹਿਲਾ ਗੁਰਦਾਸਪੁਰ ਮੰਡਲ ਵਿੱਚ ਘਰਾਟ ਦੀ ਬੋਲੀ ਲੈ ਕੇ ਸਾਲ 2020-21 ਦੋਰਾਨ ਠੇਕਾ ਲਿਆ ਹੈ ਤਾਂ ਉਹ ਮੰਡਲ ਦਫਤਰ ਵਿੱਚੋਂ ਇਸ ਸੰਬਧੀ ਐਨ.ਸੀ ਬੋਲੀ ਦੇਣ ਤੋਂ ਪਹਿਲਾ ਪੇਸ ਕਰੇਗਾ ਅਤੇ ਪੇਸ ਨਾ ਕਰਨ ਦੀ ਸੂਰਤ ਵਿਚ ਉਹ ਬੋਲੀਕਾਰ ਬੋਲੀ ਦੇਣ ਦਾ ਹੱਕਦਾਰ ਨਹੀਂ ਹੋਵੇ, ਸਭ ਤੋਂ ਵੱਧ ਬੋਲੀ ਦੇਣ ਵਾਲੇ ਨੂੰ 51 ਦਿਨਾਂ ਦਾ ਕਿਰਾਇਆ ਮੌਕੇ ਤੇ ਬੋਲੀ ਖਤਮ ਹੋਣ ਤੇ ਸਿਕਉਰਟੀ ਵਜੋਂ  ਜਮਾਂ ਕਰਵਾਉਣਾ ਪਵੇਗਾ ਅਤੇ ਇਸ ਹੁਕਮ ਦੀ ਪਹਿਲੀ ਸਕਿਉਰਟੀ ਨਾਲ ਕੋਈ ਸਬੰਦ ਨਹੀਂ ਹੋਵੇਗਾ।

ਉਹਨਾਂ ਦੱਸਿਆ ਕਿ ਬੋਲੀ ਦੀ ਮੰਨਜੂਰੀ /ਕੈਂਸਲ ਕਰਨ ਦਾ ਫੈਸਲਾ ਨਿਗਰਾਨ ਇੰਜੀਨੀਅਰ ਅਬਦਨ ਹਲਕਾ ਅੰਮ੍ਰਿਤਸਰ ਦੇਣਗੇ ਜੋ ਅੰਤਿਮ ਅਤੇ ਫਾਇਨਲ ਸਮਝਿਆ ਜਾਵੇਗਾ, ਘਰਾਟਾਂ ਦਾ ਕਬਜਾ ਲੈਣ ਤੋਂ ਪਹਿਲਾ ਸਫਲ ਬੋਲੀ ਵਾਲੇ ਨੂੰ ਇੰਡੀਅਨ ਐਕਟ ਦੇ ਮੁਤਾਬਿਕ ਐਗਰੀਮੈਂਟ ਕਰਨਾ ਪਵੈਗਾ ਅਤੇ 10 ਦਿਨਾਂ ਦੇ ਵਿੱਚ ਕਰਜਾ ਘਰਾਟ ਲੈਣ ਨਹੀ ਤਾਂ ਜੋ ਸਕਿਉਰਟੀ ਦੀਂ ਰੁਕਮ ਜਥਤ ਕਰ ਲਈ ਜਾਵੇਗੀ, ਘਰਾਟ ਇਸ ਸਮੇਂ ਜਿਸ ਹਾਲਤ ਵਿੱਚ ਹੈ ਉਸ ਨੂੰ ਮੁੱਖ ਰੁਖਦੇ ਬੋਲੀ ਦਿੱਤੀ ਜਾਵੇਗੀ ਅਤੇ ਮਿਤੀ ਨੂੰ ਜਿਸ ਹਾਲਤ ਵਿੱਚ ਹੋਵੇਗਾ ਉਹਨਾਂ ਹਲਾਤਾ ਵਿੱਚ ਕਬਜਾ ਦਿੱਤਾ ਜਾਵੇਗਾ, ਘਰਾਟ ਦਾ ਸਾਰਾ ਸਮਾਨ ਗਰੜ, ਬੈਰਿੰਗ, ਜਲੋਟ, ਪੂੜੋ ਆਦਿ ਠੇਕੇਦਾਰ ਦੇ ਆਪਣੇ ਹੋਣਗੇ। ਉਪਰੋਕਤ ਸਮਾਨ ਚੁਕੱਣ ਤੇ ਇਸ ਦਫਤਰ ਨੂੰ ਪਹਿਲਾ ਲਿਖਤੀ ਸੂਚਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਘਰਾਟ ਨੂੰ ਚਲਦਿਆਂ ਕਿਸੇ ਕਿਸਮ ਦਾ ਵਿਘਨ ਪਵੈ ਤਾਂ ਸਰਕਾਰ ਉਸਦੀ ਜਿੰਮੇਵਾਰ ਨਹੀਂ ਹੋਵੇਗੀ । ਇਸਦਾ , ਖਰਚਾ ਘਰਾਟ ਚਲਾਉਣ ਵਾਲੇ ਨੂੰ ਹੀ ਪਵੇਗਾ। ਸੰਧਾਰ ਪਾਸੋਂ ਵਿਸੇ ਕਿਸਮ ਦਾ ਕਲੇਮ ਨਹੀਂ ਕੀਤਾ ਜਾਵੇਗਾ, ਕਿਰਾਏ ਦੇ ਬਕਾਏ ਦੀ ਵਸੂਲੀ ਜੋ ਕੋਈ ਰਹਿ ਜਾਏ ਤਾਂ ਬਤੌਰ ਏਰੀਅਰ ਆਫ ਲੈਂਡ ਰੈਵੀਨਿਊ ਦੋ ਮੱਧ ਹੇਠ ਵਸੂਲ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਹਰ ਮਹੀਨੇ ਦਾ ਕਿਰਾਇਆ ਵਸੂਲ ਅਗਲੇ ਮਹੀਨੇ ਦੀ 16 ਤਰੀਕ ਤੱਕ ਹਰ ਹਾਲਤ ਵਿਚ ਜਮਾਂ ਕਰਵਾਉਣਾ ਪਵੇਗਾ। ਦੇਰੀ ਨਾਲ ਜਮਾਂ ਕਰਵਾਉਣ ਦੀ ਸੂਰਤ ਵਿੱਚ 15 ਪ੍ਰਤੀਸਤ ਦੇ ਹਿਸਾਬ ਨਾਲ ਜੁਰਮਾਨਾ ਵਜੋਂ ਵਸੂਲਿਆ ਜਾਵੇਗਾ ਅਤੇ ਪੀਨ/ਕੰਮ ਨਾ ਮਿਲਣ ਦੀ ਸੂਰਤ ਵਿੱਚ ਠੇਕੇਦਾਰ ਵੱਲੋਂ ਘਰਾਟ ਬੰਦ ਕਰਨ ਦੀ ਸੂਰਤ ਵਿੱਚ ਵੀ ਗੇਜ ਮੁਤਾਬਿਕ ਹੀ ਵਸੂਲ ਕੀਤਾ ਜਾਵੇਗਾ ਅਤੇ ਉਹ ਇਸ ਬਾਰੇ ਕੋਈ ਕਲੇਮ ਨਹੀਂ ਕਰ ਸਕਦਾ,ਵਰਤਮਾਨ ਠੇਕੇਦਾਰ ਨੂੰ ਅਪ-ਟੂ ਡੇਟ ਮਿੱਲ ਰੇਟ ਨਾ ਦਿੱਤਾ ਜਾਵੇਗਾ ਅਤੇ ਐਗਰੀਮੈਂਟ ਨਾ ਕੀਤਾ ਹੋਵੇਗਾ ਤਾਂ ਉਸ ਨੂੰ ਬੋਲੀ ਦਾ ਕੋਈ ਵੀ ਅਧਿਕਾਰ ਨਾ ਹੋਵੇਗਾ, ਨੇਕੇਦਾਰ ਇਸ ਬਾਰੇ ਆਪ ਆਪਣੀ ਮੁਲਾਕਾਤ ਸਰਟੀਫਿਕੇਟ (ਦਫਤਰ ਤੋਂ ਲੈ ਕੇ ਆਉਣਗੇ ), ਮਹਿਕਮੇ ਨੂੰ ਲੋੜ ਪੈਣ ਤੇ ਇਹ ਘਰਾਟ ਕਦੇ ਵੀ ਖਾਲੀ ਕਰਵਾ ਸਕਦਾ ਹੈ।

ਠੇਕੇਦਾਰ ਨੂੰ ਕੋਈ ਇਤਰਾਜ ਨਹੀਂ ਹੋਵੇਗਾ,  ਸੂਚਨਾ ਵਿੱਚ ਜੇਕਰ ਕੋਈ ਗਲਤ ਲਿਖਿਆ ਹੋਵੇਗਾ ਤਾਂ ਉਸ ਬਾਰੇ ਉਪ ਮੰਡਲ ਅਫਸਰ,ਅਬਦਨ ਮਾਧੋਪੁਰ ਦਾ ਫੈਸਲਾ ਅੰਤਿਮ ਸੰਮਝਿਆ ਜਾਵੇਗਾ, ਹਰ ਕਿਸਮ ਦੀ ਪੁੱਛ-ਗਿੱਛ ਇਸ ਦਫਤਰ ਵਿੱਚ ਕੰਮ ਵਾਲੇ ਦਿਨ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here