ਦੋ ਧਿਰਾ ਚ ਹੋਈ ਝੜਪ, ਦੋਨਾਂ ਨੇ ਲਗਾਏ ਇੱਕ ਦੂਜੇ ਤੇ  ਦੋਸ਼

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਗੜਸ਼ੰਕਰ ਥਾਣਾ ਦੀ ਪੁਲਿਸ ਚੋਕੀ ਬੀਣੇਵਾਲ ਅਧੀਨ ਪੈਦੇ ਪਿੰਡ ਖੁਰਾਲੀ (ਖੁਰਾਲਗੜ) ਦੀ ਇੱਕ ਧਾਰਮਿਕ ਕੁਟੀਆ ਤੇ ਗੱਦੀ ਸੰਚਾਲਨ ਨੂੰ ਲੈ ਕਿ ਦੋ ਧਿਰਾ ਚ ਸੰਗਤ ਦੀ ਹਾਜਰੀ ਚ ਹੋਈ  ਝੜਪ ਜਿਸ  ਵਿੱਚ  ਜਖਮੀ  ਹੋਈਆ ਦੋਨੋ ਧਿਰਾ ਸਿਵਲ ਹਸਪਤਾਲ ਗੜਸ਼ੰਕਰ ਦੋਨੋ ਧਿਰਾ ਜੇਰੇ ਇਲਾਜ ਹਨ

Advertisements

ਜਿਸ ਦੀ ਜਾਣਕਾਰੀ ਪੁਲਿਸ ਚੋਕੀ ਬੀਣੇਵਾਲ ਕੋਲ ਦਰਜ ਹੈ ਇਸ ਮਾਮਲੇ ਚ ਸੁੱਚਾ ਸਿੰਘ ਭੋਰੀਆ ਨੇ ਪ੍ਰੈਸ ਨੂੰ ਦੱਸਿਆ ਰਿਕਾਰਡ ਮਤਾਬਿਕ ਇਸ ਕੁਟੀਆ ਦੀ ਗੱਦੀ ਸੰਚਾਲਕ ਦੀ ਜੁਮੇਵਾਰੀ ਸਾਡੇ ਕੋਲ ਹੈ ਜਿਸ ਦੇ ਸਬੰਧ ਵਿੱਚ ਪੂਰੇ ਤੱਥ ਅਤੇ ਕਾਗਜਾਤ ਮੋਜੂਦ ਹਨ ਜਿਹੜੇ ਕਿ ਪੁਲਿਸ ਚੋਕੀ ਇੰਨਚਾਰਜ ਨੂੰ ਦੇ ਦਿੱਤੇ ਗਏ ਹਨ ਸੁੱਚਾ ਸਿੰਘ ਭੋਰੀਆ ਨੇ ਕੁਟੀਆ ਚ ਚਲਦੇ ਧਾਰਮਿਕ ਸਮਾਗਮ ਵਿੱਚ ਖਰਲ ਪਾਉਣ ਦੀ ਕਾਰਵਾਈ ਕਰਨ ਵਾਲੇ ਵਿਆਕਤੀਆ ਨੂੰ ਸੰਤ ਮਹਾਪੁਰਸਾ ਨੇ ਗੱਤੀ ਚਲਾਉਣ ਜਾ ਸੰਭਾਲਣ ਦਾ ਆਪਣੀ ਹੋਸ ਵਿੱਚ ਕੋਈ ਲਿਖਤੀ ਅਧਿਕਾਰ ਨਹੀ ਦਿੱਤਾ ਗਿਆ ਜਦੋ ਕਿ ਇਨਾ ਨੇ ਉਸ ਵੇਲੇ ਦੇ ਗੱਦੀ ਸੰਚਾਲਕ ਸੁਆਮੀ ਰਵਿਚਰਨ ਦਾਸ ਦੇ ਬਚਨਾ ਅਨੁਸਾਰ ਇਸ ਕਮੇਟੀ ਦਾ ਉਹ ਬੰਦਾ ਹੀ ਮੈਬਰ ਜਾ ਅਹੁਦੇਦਾਰ ਹੋਵੇਗਾ ਜਿਸ ਨੇ ਇਸ ਅਸਥਾਨ ਤੋ ਮਹਾਪੁਰਸਾ ਤੋ ਨਾਮਦਾਨ ਲਿਆ ਹੋਵੇ ਜਿਸ ਕਰਕੇ ਇਸ ਕੁਟੀਆ ਦੀ ਕਮੇਟੀ ਵਿੱਚੋ ਉਨਾ ਦੀ ਧਿਰ ਦੇ ਮੈਬਰ ਬਲਵੀਰ ਸਿੰਘ, ਸੁਖਵੀਰ ਸਿੰਘ, ਕੁਲਵਿੰਦਰ ਸਿੰਘ, ਰਾਮ ਲਾਲ ਫਾਰਗ ਕਰ ਦਿੱਤੇ ਗਏ ਹਨ

ਦੂਜੀ ਧਿਰ ਦੇ ਵਿਆਕਤੀ ਹਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ,ਅਮਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ,ਹੰਸ ਰਾਜ ਪੁੱਤਰ ਦਰਸ਼ਨ ਸਿੰਘ (ਅਮਲੋਹ )ਰਾਮ ਨਾਥ ਪੁੱਤਰ ਵਤਨਾ ਰਾਮ ਵਾਸੀ ਖੁਰਾਲਗੜ ਪੁਜਾਰੀ ਨੇ ਦੱਸਿਆ ਕਿ ਸੁੱਚਾ ਸਿੰਘ ਭੋਰੀਆ ਧਿਰ ਧੱਕੇਨਾਲ ਕਬਜਾ ਕਰਨਾ ਚਾਹੁੰਦੇ ਹਨ ਜਿਸ ਨੂੰ ਸਾਡੀ ਕਮੇਟੀ ਨਹੀ ਹੋਣ ਦੇਵੇਗੀ ਪਹਿਲਾ ਵੀ ਪੁਲਿਸ ਅਤੇ ਗੱਦੀ ਸੰਚਾਲਕ ਦੇ ਮਾਮਲੇ ਬਾਰੇ ਸੁੱਚਾ ਸਿੰਘ ਭੋਰੀਆ ਧਿਰ ਵਲੋ ਪੁਲਿਸ ਅਤੇ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਦਾ ਜਾ ਚੁੱਕਾ ਹੈ ਸੁਰਿੰਦਰ ਸਿੰਘ ਨੇਗੱਲਬਾਤ ਕਰਦਿਆ ਦੱਸਿਆ ਹਰਜਿੰਦਰ ਰਾਮ ਜਦੋ ਅਰਦਾਸ ਕਰ ਰਿਹਾ ਸੀ ਤਾ ਦੂਸਰੀ ਧਿਰ ਨੇ ਅਚਾਨਕ ਹਮਲਾ ਕਰ ਦਿੱਤਾ ਅਤੇ ਅੋਰਤ ਦੇ ਕੰਨਾ ਚ ਪਾਇਆ ਇੱਕ ਸੋਨੇ ਦਾ ਕਾਟਾ ਵੀ ਖੋਹ ਕਿ ਲੈ ਗਏ

ਜਦੋ ਇਸ ਸਬੰਧ ਚ ਬੀਣੇਵਾਲ ਚੋਕੀ ਦੇ ਇੰਚਾਰਜ ਸਤਵਿੰਦਰ ਸਿੰਘ ਨਾਲ ਗੱਲ ਕੀਤੀ ਤਾ ਉਨਾ ਨੇ ਕਿਹਾ ਦੋਨੋ ਧਿਰਾ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ

LEAVE A REPLY

Please enter your comment!
Please enter your name here