ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਕੀਤਾ ਜਾਵੇਗਾ ਜੁਰਮਾਨਾ: ਮੇਅਰ ਸੁਰਿੰਦਰ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਦੇਖਣ ਵਿਚ ਆਇਆ ਹੈ ਕਿ ਕੁਝ ਵਿਅਕਤੀਆਂ ਵਲੋਂ ਆਪਣੇ ਘਰਾਂ ਦੇ ਵਿਹੜੇ, ਥੜੇ ਅਤੇ ਗੱਡੀਆ ਪਾਣੀ ਵਾਲੇ ਪਾਣੀ ਨਾਲ ਧੋਤੇ ਜਾਂਦੇ ਹਨ, ਜਿਸ ਕਾਰਨ ਜਿਥੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ, ਉਥੇ ਹੀ ਗਰਮੀਆ ਦੇ ਮੌਸਮ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਹੋਣ ਦਾ ਹਮੇਸ਼ਾ ਖਦਸ਼ਾ ਬਣਿਆ ਰਹਿੰਦਾ ਹੈ।
ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕੁਝ ਵਿਅਕਤੀਆਂ ਵਲੋਂ ਆਪਣੇ ਪਲਾਟਾਂ ਤੇ ਅਣ-ਅਧਿਕਾਰਤ ਵਾਟਰ ਸਪਲਾਈ ਦਾ ਕੁਨੈਕਸ਼ਨ ਕਰਕੇ ਸਬਜੀਆਂ ਆਦਿ ਨੂੰ ਪਾਣੀ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਪੀਣ ਵਾਲਾ ਪਾਣੀ ਕਈ ਵਾਰ ਉਸਾਰੀ ਲਈ ਵੀ ਵਰਤਿਆ ਜਾਂਦਾ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਵੱਡਮੁਲੀ ਦਾਤ ਨੂੰ ਨਸ਼ਟ ਨਾ ਕੀਤਾ ਜਾਵੇ, ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਪਾਣੀ ਦੀ ਸੰਜਮ ਨਾਲ ਵਰਤੋਂ ਕਰਕੇ ਇਸ ਨੂੰ ਬਚਾਇਆ ਜਾਵੇ।

Advertisements

ਉਹਨਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇੱਕ ਪੈਟਰੋਲਿੰਗ ਪਾਰਟੀ ਦਾ ਗਠਨ ਕੀਤਾ ਗਿਆਹੈ, ਜੋ ਸ਼ਹਿਰ ਅੰਦਰ ਘੁੰਮਦੀ ਪਾਈ ਜਾਵੇਗੀ ਜਿਹੜੇ ਵਿਅਕਤੀ ਆਪਣੇ ਘਰਾਂ ਦੇ ਵਿਹੜੇ/ਥੜੇ, ਗੱਡੀਆਂ ਪੀਣ ਵਾਲੇ ਪਾਣੀ ਨਾਲ ਧੋਦੇ ਜਾਂ ਅਤੇ ਪਲਾਟਾਂ ਅੰਦਰ ਲਗਾਈਆ ਸਬਜੀਆਂ ਪਾਣੀ ਲਗਾਉਂਦੇ ਪਾਏ ਗਏ। ਉਹਨਾਂ ਵਿਅਕਤੀਆਂ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਨਾਲ ਦੀ ਨਾਲ ਵਰਤੋਂ ਵਿਚ ਲਿਆਂਦਾ ਜਾ ਰਿਹਾ ਸਮਾਨ ਵੀ ਜਬਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here