ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਸੈਂਚਰੀ ਪਲਾਈਵੁੱਡ ਤੇ ਰੈਡ ਕਰਾਸ ਸੋਸਾਇਟੀ ’ਚ ਕਰਵਾਈ ਗਈ ਭਰਤੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਚੰਗੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਸੈਂਚਰੀ ਪਲਾਈਵੁੱਡ ਤੇ ਰੈਡ ਕਰਾਸ ਦਫ਼ਤਰ ਹੁਸ਼ਿਆਰਪੁਰ ਵਿਖੇ ਵੱਖ-ਵੱਖ ਆਸਾਮੀਆਂ ਲਈ ਭਰਤੀ ਕਰਵਾਈ ਗਈ। ਸੈਂਚਰੀ ਪਲਾਈਵੁਡ ਵਿਚ ਡਿਪਲੋਮਾ ਤੇ ਬੀ.ਟੈਕ ਮਕੈਨੀਕਲ ਪਾਸ ਨੌਜਵਾਨਾਂ ਨੂੰ ਬਤੌਰ ਟਰੇਨੀ ਇੰਜੀਨੀਅਰ 1,80,000 ਰੁਪਏ ਸਲਾਨਾ ਪੈਕੇਜ ’ਤੇ ਭਰਤੀ ਕਰਨ ਲਈ ਅਤੇ ਰੈਡ ਕਰਾਸ ਦਫ਼ਤਰ ਹੁਸ਼ਿਆਰਪੁਰ ਵਿਚ ਐਡਮਿਨ-ਕਮ-ਕੋਆਰਡੀਨੇਟਰ, ਅਕਾਊਂਟੈਂਟ ਤੇ ਮਲਟੀਟਾਸਕਿੰਗ ਸਟਾਫ ਦੀ ਭਰਤੀ ਲਈ ਇੰਟਰਵਿਊ ਕਰਵਾਈ ਗਈ।

Advertisements

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਤੇ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਨੇ ਦੱਸਿਆ ਕਿ ਹੁਣ ਇਸ ਪ੍ਰਕਾਰ ਦੀਆਂ ਪ੍ਰਾਈਵੇਟ ਨੌਕਰੀਆਂ ਦੀ ਭਰਤੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਬਣਾਈ ਗਈ ਰੋਜ਼ਗਾਰ ਮੋਬਾਇਲ ਐਪ ‘ਡੀ.ਬੀ.ਈ.ਈ. ਆਨਲਾਈਨ’ ਰਾਹੀਂ ਕਰਵਾਈ ਜਾ ਰਹੀ ਹੈ। ਇਸ ਲਈ ਹਰ ਨੌਜਵਾਨ ਰੋਜ਼ਗਾਰ ਹਾਸਲ ਕਰਨ ਲਈ ਆਪਣੇ ਮੋਬਾਇਲ ਦੇ ਗੂਗਲ ਪਲੇਅ ਸਟੋਰ ਵਿਚ ਜਾ ਕੇ ‘ਡੀ.ਬੀ.ਈ.ਈ. ਆਨਲਾਈਨ’ ਰੋਜ਼ਗਾਰ ਮੋਬਾਇਲ ਐਪ ਨੂੰ ਡਾਊਨਲੋਡ ਕਰਨ ਅਤੇ ਭਵਿੱਖ ਵਿਚ ਆਉਣ ਵਾਲੀਆਂ ਨੌਕਰੀਆਂ ਦੀ ਜਾਣਕਾਰੀ ਹਾਸਲ ਕਰਕੇ ਰੋਜ਼ਗਾਰ ਪ੍ਰਾਪਤ ਕਰਨ।

LEAVE A REPLY

Please enter your comment!
Please enter your name here