ਪੰਚਾਇਤ ਮੰਤਰੀ ਨੇ ਡਿਊਟੀ ਦੋਰਾਨ ਆਰਾਮ ਕਰ ਰਹੇ ਬੀਡੀਪੀਓ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮਾਨ ਸਰਕਾਰ ਨੇ ਡਿਊਟੀ ਵੇਲੇ ਅਰਾਮ ਫਰਮਾ ਰਹੇ ਬੀਡੀਪੀਓ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਦੋਸ਼ ਲਾਇਆ ਕਿ ਬਾਘਾ ਪੁਰਾਣਾ ਵਿਖੇ ਲੋਕ ਦਫਤਰ ਵਿੱਚ ਕੰਮ ਕਰਵਾਉਣ ਦੇ ਲਈ ਬੈਠੇ ਹੋਏ ਸਨ ਅਤੇ ਬੀਡੀਪੀਉ ਦੀ ਉਡੀਕ ਕਰ ਰਹੇ ਸਨ ਪਰ ਅਫਸਰ ਦਫਤਰ ਦੀ ਪਹਿਲੀ ਮੰਜਲ ਉਤੇ ਉਹ ਬਿਨਾਂ ਕਿਸੇ ਪਰਵਾਹ ਦੇ ਕਮਰੇ ਵਿੱਚ ਆਰਾਮ ਕਰ ਰਹੇ ਸਨ।

Advertisements

ਜਿਸਦੇ ਕਾਰਣ ਇੱਕ ਵਿਅਕਤੀ ਵੱਲੋਂ ਇਹ ਵੀਡੀਓ ਬਣਾਂ ਲਈ ਗਈ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਬੀ.ਡੀ.ਪੀ.ਓ ਨਿਰਮਲ ਸਿੰਘ ਨੂੰ ਤੁਰੰਤ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਬੀਡੀਪੀਓ ਨੇ ਕਿਹਾ ਕਿ ਉਹ ਛੁੱਟੀ ਉਤੇ ਸੀ ਅਤੇ ਡਿਸਕ ਦੀ ਸਮੱਸਿਆ ਹੋਣ ਕਰਕੇ ਉਹ ਆਰਾਮ ਕਰ ਰਿਹਾ ਸੀ ।

LEAVE A REPLY

Please enter your comment!
Please enter your name here