ਰਾਜੀਵ ਰੋਮੀ ਨੇ ਮਲੇਰੀਆ ਜਾਗਰੂਕਤਾ ਹਫਤੇ ਦੌਰਾਨ ਕੀਤਾ ਫੀਵਰ ਸਰਵੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਲੇਰੀਆ ਜਾਗਰੂਕਤਾ ਹਫਤੇ ਦੌਰਾਨ ਸਲੱਮ ਏਰੀਆ ਮੱਕੋਵਾਲ, ਜਾਗਲ ਵਿਖੇ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਫੀਵਰ ਸਰਵੇ ਕੀਤਾ। ਇਸ ਮੌਕੇ ਤੇ ਰਾਜੀਵ ਰੋਮੀ ਨੇ ਕਿਹਾ ਕਿ ਪੁਰਾਣੇ ਟਾਇਰਾਂ, ਗੱਡੀਆਂ ਧੋਣ ਵਾਲਿਆਂ ਦੁਕਾਨਦਾਰਾਂ ਅਤੇ ਘਰਾਂ ਵਿਚ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਦੇ ਲੱਛਣਾ ਅਤੇ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਘਰਾਂ, ਦੁਕਾਨਾਂ ਦੀਆਂ ਛੱਤਾਂ ‘ਤੇ ਟੁੱਟੇ ਹੋਏ ਭਾਂਡੇ, ਫਟੇ ਹੋਏ ਟਾਇਰ ਤੇ ਹੋਰ ਸਾਮਾਨ ਜਿਸ ਵਿਚ ਪਾਣੀ ਜਮ੍ਹਾਂ ਹੁੰਦਾ ਹੋਵੇ, ਨਹੀਂ ਰੱਖਣੇ ਚਾਹੀਦੇ। ਕਿਉਂਕਿ ਜੇਕਰ ਇਹਨਾਂ ਨੂੰ ਛੱਤਾਂ ਉੱਪਰ ਰੱਖਾਂਗੇ ਤਾਂ ਇਹਨਾਂ ‘ਚ ਪਾਣੀ ਖੜ੍ਹਾ ਹੋਵੇਗਾ।

Advertisements

LEAVE A REPLY

Please enter your comment!
Please enter your name here