ਸਾਇੰਸ ਸਿਟੀ ਵਲੋਂ ਭਾਰਤੀ ਨੌਜਵਾਨ ਖੋਜਕਰਤਾ ਅਤੇ ਇਨੋਵੇਸ਼ਨ ਚੁਣੌਤੀ ਪ੍ਰੋਗਰਾਮ ਕਰਵਾਇਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ।ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਵਿਗਿਆਨ ਤੇ ਤਕਨਾਲੌਜੀ ਵਲੋਂ ਸਾਂਝੇ ਤੌਰ *ਤੇ “”ਉਤਰੀ ਖੇਤਰ ਦਾ ਭਾਰਤੀ ਖੋਜ਼ ਇਨੋਵੇਸ਼ਨ ਚੁਣੌਤੀ ਪ੍ਰੋਗਰਾਮ” ਕਰਵਾਇਆ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਵਿਗਿਆਨ,ਤਕਨਾਲੌਜੀ ਵਿਭਾਗ ਦੀ ਵਿਗਿਆਨ ਤੇ ਤਕਨਾਲੌਜੀ ਸੰਚਾਰ ਦੀ ਰਾਸ਼ਟਰੀ ਕੌਂਸਲ (ਐਨ.ਸੀ.ਐਸ.ਟੀ.ਈ.ਸੀ)ਅਤੇ ਨੈਟਵਰਕ ਓਰਗੇਨਾਈਜੇਸ਼ਨ ਫ਼ਾਰ ਵਿਗਿਆਨ ਤੇ ਤਕਨਾਲੌਜੀ ਸੰਚਾਰ (ਐਨ.ਓ.ਐਸ.ਟੀ.ਸੀ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁਖ ਉਦੇਸ਼ ਭਾਰਤ ਦੇ ਨੌਜਵਾਨ ਖੋਜਕਾਰਾਂ ਨੂੰ ਆਪਣੀਆਂ ਯੁਗਤਾਂ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰਨਾ ਹੈੇ।ਇਸ ਮੌਕੇ ਉਤਰੀ ਭਾਰਤ ਦੇ ਜੰਮੂ-ਕਸ਼ਮੀਰ, ਲੇਹ-ਲਦਾਖ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਤੋਂ ਚੁਣੇ ਗਏ 25 ਵਿਦਿਆਰਥੀਆਂ ਨੇ ਆਪਣੀਆਂ ਯੁਗਤਾਂ ਦਾ ਪ੍ਰਦਰਸ਼ਨ ਕੀਤਾ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕਿਰਨਦੀਪ ਕੌਰ ਨੇ ਪਹਿਲਾਂ, ਐਚ.ਐਸ.ਐਸ ਸਕੂਲ ਲੜਕੇ ਕਿਸ਼ਤਵਾੜਾ ਜੰਮੂ—ਕਸ਼ਮੀਰ ਦੇ ਹਾਜ਼ੀਜ ਸ਼ਾਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਖੁਣ—ਖੁਣ ਹੁਸ਼ਿਆਰਪੁਰ ਦੀ ਸੁਖਦੀਪ ਕੌਰ ਨੇ ਕੱਬ ਕੈਟਾਗਿਰੀ ਵਿਚ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਜੁਵਲੀਨ ਕੈਟਾਗਿਰੀ ਵਿਚ ਜੀਰਾਂ ਦੀ ਭਜਨ ਪ੍ਰੀਤ ਕੌਰ ਅਤੇ ਦਿੱਲੀ ਦੇ ਵਿੰਕੀ ਨਾਗਰ ਨੇ ਕ੍ਰਮਵਾਰ ਵੈਸਟ ਪ੍ਰਾਈਜ ਹਾਂਸਲ ਕੀਤੇ ਅਤੇ ਇਹ ਸਾਰੇ ਜੇਤੂ ਵਿਦਿਆਰਥੀ ਰਾਸ਼ਟਰੀ ਪੱਧਰ ਦੇ ਹੋਣ ਵਾਲੇ “ ਭਾਰਤੀ ਨੌਜਵਾਨ ਖੋਜਕਰਤਾ ਅਤੇ ਨਵੀਨਤਾ ਚੁਣੌਤੀ ਪ੍ਰੋਗਰਾਮ ਲਈ ਚੁਣੇ ਗਏ। ਇਸ ਮੌਕੇ ਵਿਗਿਆਨ ਪ੍ਰਸਾਰ ਨੋਇਡਾ ਦੇ ਸਾਬਕਾ ਡਾਇਰੈਕਟਰ ਅਤੇ ਭਾਰਤ ਦੇ ਸਰਕਾਰ ਦੇ ਵਿਗਿਆਨ ਤਕਨਾਲੌਜੀ ਵਿਭਾਗ ਦੀ ਐਨ.ਐਸ.ਟੀ.ਸੀ ਦੇ ਮੁਖੀ ਇੰਜੀ ਅਨੁਜ਼ ਸਿਨਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਂਧਨ ਵਿਚ ਵਿਦਿਆਰਥੀਆਂ ਨੂੰ ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਗਿਆਨ,ਤਕਨਾਲੌਜੀ ਅਤੇ ਨਵੀਨਤਾਂ ਦੀ ਮਹੱਹਤਾ ਵੱਲ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਜੀਵਨ ਦੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਿਖਲਾਈ ਪ੍ਰਾਪਤ ਦਿਮਾਂਗ ਵਧੀਆ ਤੇ ਸੰਤੁਸ਼ਟ ਕੰਮ ਕਰਦੇ ਹਨ ਅਤੇ ਆਮ ਲੋਕਾਂ ਵਿਚ ਸ਼ਲਾਘਾ ਦੇ ਪਾਤਰ ਬਣਦੇ ਹਨ।ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਬੱਚਿਆਂ ਨੂੰ ਉਤਸ਼ਹਿਤ ਕਰਦਿਆ ਕਿਹਾ ਕਿ ਰਚਨਾਤਮਿਕਤਾ ਉਤਸਕਤਾ, ਕਲਪਨਾ ਅਤੇ ਮੁੱਲਾਕਣ ਦਾ ਇਕ ਕਾਰਜ ਹੈ ਜੋ ਸਾਨੂੰ ਨਵੀਨਤਾ ਵੱਲ ਲੈ ਕੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਗਿਆਨ ਅਤੇ ਉਤਸੁਕਤਾ ਦਾ ਪੱਧਰ ਜਿੰਨ੍ਹਾਂ ਜ਼ਿਆਦਾ ਹੋਵੇਗਾ ਉਨ੍ਹਾਂ ਹੀ ਉ੍ਹਨ੍ਹੇ ਹੀ ਨਵੀਨਤਮ ਵਿਚਾਰ ਪ੍ਰਾਪਤ ਕੀਤੇ ਜਾ ਸਕਦੇ ਹਨ। ਸਿਰਫ਼ ਗਿਆਨ ਹੋਣਾ ਹੀ ਨਵੇਂ ਵਿਚਾਰਾਂ ਜਾਂ ਰਚਨਾਤਮਿਤਾ ਦੀ ਗਰੰਟੀ ਨਹੀਂ ਹੈ। ਆਪਣੇ ਵਿਚਾਰਾਂ ਨੂੰ ਨਵੀਨਕਾਰੀ ਰੂਪ ਦੇਣ ਲਈ ਰਚਨਾਤਮਿਕ ਹੋਣ ਬਹੁਤ ਜ਼ਰੂਰੀ ਹੈ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਅਤੇ ਪੰਜਾਬ ਰਾਜ ਵਿਗਿਆਨ ਤੇ ਤਕਨੀਕੀ ਪ੍ਰੀਸ਼ਦ ਦੇ ਜੁਆਇੰਟ ਡਾਇਰੈਕਟ ਡਾ. ਕੁਲਬੀਰ ਬਾਠ ਵੀ ਹਾਜ਼ਰ ਸਨ। ਸਾਇੰਸ ਸਿਟੀ ਵਲੋਂ ਧਰਤ ਦਿਵਸ ਦੇ ਮੌਕੇ ਇਕ ਆਨ ਲਾਇਨ ਪੋਸਟਰ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਡਿਪਸ ਸਕੂਲ ਸੂਰਾ ਨੁਸੀ ਦੀ ਅੰਕਿਤਾ ਨੇ ਪਹਿਲਾ ਸਰਕਾਰੀ ਮਾਡਲ ਸੀਨੀਆਰ ਸੈਕੰਡਰੀ ਸਕੂਲ ਕੁਰੀਆਂ ਵਾਲੀ ਫ਼ਾਜ਼ਲਿਕਾ ਦੀ ਦਿਵਿਆ ਨੇ ਦੂਜਾ ਅਤੇ ਸਰਕਾਰੀ ਸੀਨੀ ਸੈਕੰਡਰੀ ਸਕੂਲ ਖਮਾਣੋ ਦੀ ਮਹਿਕ ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisements

LEAVE A REPLY

Please enter your comment!
Please enter your name here