ਬ੍ਰਹਮਕੁੰਡ ਕਾਲੋਨੀ ਵਿਖੇ ਬੰਦ ਸੀਵਰੇਜ ਕਾਰਨ ਕਾਲੋਨੀ ਨਿਵਾਸੀ ਖਾਸੇ ਪ੍ਰੇਸ਼ਾਨ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਵਾਰਡ ਨੰਬਰ 2 ਚ ਆਉਂਦੇ ਬ੍ਰਹਮਕੁੰਡ ਕਾਲੋਨੀ ਵਿਖੇ ਬੰਦ ਸੀਵਰੇਜ ਕਾਰਨ ਕਾਲੋਨੀ ਨਿਵਾਸੀ ਖਾਸੇ ਪ੍ਰੇਸ਼ਾਨ ਹਨ। ਜਿਕਰਯੋਗ ਹੈ ਕਿ ਕਰੀਬ 8/10 ਮਹੀਨੇ ਤੋਂ ਇਸ ਇਲਾਕੇ ਵਿੱਚ ਸੀਵਰੇਜ ਦੇ ਬਲਾਕ ਹੋਣ ਦੀਆਂ ਸ਼ਿਕਾਇਤਾਂ ਸਥਾਨਕ ਵਾਸੀ ਨਗਰ ਨਿਗਮ ਦਫਤਰ ਕਪੂਰਥਲਾ ਵਿਖੇ ਕਰਦੇ ਆ ਰਹੇ ਹਨ ਪ੍ਰੰਤੂ ਇਸ ਸਮਸਿਆ ਵਲ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਸ ਕਰਕੇ ਪਿਛਲੇ ਹਫਤੇ ਸੀਵਰੇਜ ਬਿਲਕੁਲ ਬੰਦ ਹੋਣ ਕਰਕੇ ਸੀਵਰੇਜ ਦਾ ਸਾਰਾ ਗੰਦਾ ਪਾਣੀ ਗਟਰ ਦੇ ਢੱਕਣ ਤੋਂ ਬਾਹਰ ਸੜਕਾਂ ਤੇ ਆਕੇ ਛੱਪੜ ਬਣਕੇ ਖੜਾ ਹੋ ਗਿਆ, ਜਿਸਤੇ ਕਲੋਨੀ ਨਿਵਾਸੀ ਤੇ ਕੌਂਸਲਰ ਮਨਜਿੰਦਰ ਸਾਹੀ ਨੇ ਇਕੱਠੇ ਹੋਕੇ ਨਗਰ ਨਿਗਮ ਦਫਤਰ ਨੂੰ ਸਾਰੀ ਸੱਮਸਿਆ ਤੋਂ ਜਾਣੂ ਕਰਵਾਇਆ ਤੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਬਲਾਕ ਸੀਵਰੇਜ ਦਾ ਹੱਲ ਕਢਣ ਲਈ ਇਕ ਨਵੀ ਹੋਦੀ ਬਣਾਉਣ ਦੀ ਗੱਲ ਕਹਿਕੇ ਸੜਕ ਦੇ ਵਿੱਚੋ ਵਿਚ ਇਕ ਵੱਡਾ ਸਾਰਾ ਟੋਇਆ ਪੱਟ ਕੇ ਚਲੇ ਗਏ ਤੇ ਫਿਰ ਵਾਪਿਸ ਨਹੀਂ ਆਏ ਹੁਣ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਹਿਲਾ ਤਾਂ ਸੀਵਰੇਜ ਦੀ ਸਮਸਿਆ ਸੀ ਉਹ ਤਾਂ ਦੂਰ ਨਹੀਂ ਹੋਈ ਉਲਟਾ ਇਕ ਨਵੀ ਮੁਸੀਬਤ ਕਰਮਚਾਰੀ ਹੋਰ ਖੜੀ ਕਰਗੇ ਜੋ ਸੜਕ ਦੇ ਵਿੱਚੋ ਵਿਚ ਜਾਨਲੇਵਾ ਟੋਇਆ ਪਟਕੇ ਚਲੇ ਗਏ, ਜਿਸ ਕਾਰਨ ਲੋਕਾਂ ਨੂੰ ਹਰ ਵੇਲੇ ਕੋਈ ਅਣਸੁਖਾਵੀ ਦੁਰਘਟਨਾ ਨਾ ਘੱਟ ਜਾਏ ਇਹ ਹੀ ਡਰ ਸਤਾ ਰਿਹਾ ਹੈ। ਕਾਲੋਨੀ ਨਿਵਾਸੀ ਨਿਤਿਨ ਅੱਗਰਵਾਲ ਦਾ ਕਹਿਣਾ ਹੈ ਕਿ ਇਸ ਕਾਲੋਨੀ ਵਿੱਚ ਤਕਰੀਬਨ 5/6 ਸਾਲ ਪਹਿਲਾਂ ਹੀ ਸੀਵਰੇਜ ਪਿਆ ਹੈ ਜਿਸ ਠੇਕੇਦਾਰ ਨੇ ਸੀਵਰੇਜ ਪਾਇਆ ਹੈ ਪਹਿਲਾ ਤਾਂ ਓਹਨੂੰ ਫੜਿਆ ਜਾਏ ਤੇ ਉਸ ਠੇਕੇਦਾਰ ਤੇ ਬਣਦੀ ਕਾਰਵਾਈ ਕੀਤੀ ਜਾਏ ਜੋ ਕਿ ਕੁਝ ਅਰਸੇ ਚ ਹੀ ਸੀਵਰੇਜ ਸਿਸਟਮ ਫੇਲ ਹੋ ਗਿਆ।

Advertisements

ਇਸ ਸੰਬੰਧੀ ਵਾਰਡ ਨੰਬਰ ੨ਦੇ ਕੌਂਸਲਰ ਮਨਜਿੰਦਰ ਸਿੰਘ ਸਾਹੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਾਲੋਨੀ ਨਿਵਾਸੀਆਂ ਦੀ ਸਮਸਿਆ ਬਿਲਕੁਲ ਜਾਇਜ਼ ਹੈ ਤੇ ਇਸ ਵੇਲੇ ਕਾਲੋਨੀ ਨਿਵਾਸੀ ਪਰੇਸ਼ਾਨੀ ਦੇ ਦੋਰ ਵਿੱਚ ਗੁਜਰ ਰਹੇ ਹਨ। ਮੇਰੇ ਵਲੋਂ ਨਗਰ ਨਿਗਮ ਦਫਤਰ ਵਿੱਚ ਬ੍ਰਹਮਕੁੰਡ ਕਲੋਨੀ ਦੀ ਸੀਵਰੇਜ ਸਮਸਿਆ ਦਾ ਹਲ ਕਰਨ ਲਈ ਤੇ ਪਟੇ ਟੋਏ ਦੀ ਹੋਦੀ ਬਣਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ ਪ੍ਰੰਤੂ ਨਗਰ ਨਿਗਮ ਦੇ ਐਸਓ ਦਾ ਕਹਿਣਾ ਹੈ ਕਿ ਜਦ ਤਕ ਨਵੀਂ ਹੋਦੀ ਨਹੀਂ ਬਣ ਜਾਂਦੀ ਤਦ ਤਕ ਸੀਵਰੇਜ ਸਮਸਿਆ ਹਲ ਨਹੀਂ ਹੋਣੀ ਤੇ ਹੋਦੀ ਬਣਾਉਣ ਲਈ ਸਾਡੇ ਕੋਲ ਇੱਟਾਂ ਜੋਗੇ ਪੈਸੇ ਵੀ ਹੈਨੀ। ਇਸ ਲਈ ਜਿਦੋ ਇੱਟਾਂ ਜੋਗੇ ਪੈਸੇ ਨਗਰ ਨਿਗਮ ਕੋਲ ਆਉਣਗੇ ਓਦੋ ਹੀ ਹੋਦੀ ਬਣੇਗੀ। ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਮਾਤਰ ਕੁਝ ਇਟਾਂ ਕਰਕੇ ਕਾਲੋਨੀ ਨਿਵਾਸੀ ਪ੍ਰੇਸ਼ਾਨੀ ਚ ਗੁਜਰ ਰਹੇ ਹਨ। ਕਾਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਓਹਨਾ ਦੀ ਸਮਸਿਆ ਦਾ ਹੱਲ ਨਹੀਂ ਹੋਇਆ ਤੇ ਸਾਰੀ ਕਾਲੋਨੀ ਨਿਵਾਸੀ ਨਗਰ ਨਿਗਮ ਦਫਤਰ ਮੋਹਰੇ ਦਰੀ ਵਿਛਾਕੇ ਧਰਨਾ ਪ੍ਰਦਰਸ਼ਨ ਕਰਨਗੇ।

LEAVE A REPLY

Please enter your comment!
Please enter your name here