ਡੀਈਓ ਬਲਦੇਵ ਨੇ ਕੀਤਾ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾ ਦਾ ਉਦਘਾਟਨ

ਪਠਾਨਕੋਟ (ਦ ਸਟੈਲਰ ਨਿਊਜ਼)। ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਬਲਾਕ ਪਠਾਨਕੋਟ 1 ਐਂਟ ਘਰੋਟਾ, ਦੇ ਮੁੱਖ ਗੇਟ ਦਾ ਨਿਰਮਾਣ ਹੈੱਡ ਟੀਚਰ ਪ੍ਰਵੀਨ ਸਿੰਘ ਦੀ ਅਗਵਾਈ ਵਿੱਚ ਸਮਾਜ ਸੇਵੀ ਅਤੇ ਦਾਨੀ ਸੱਜਣ ਰਮਨ ਗੋਇਲ ਸਾਬਕਾ ਅਧਿਆਪਕ ਅਤੇ ਰਾਜਨ ਮਹਿਤਾ ਸਮਾਜ ਸੇਵਕ ਦਾਨੀ ਸੱਜਣ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਨੂੰ 1 ਲੱਖ ਰੁਪਏ ਦਾਨ ਕਰਕੇ ਕਰਵਾਇਆ ਗਿਆ ਹੈ। ਇਸ ਮੌਕੇ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਦਾ ਉਦਘਾਟਨ ਬਲਦੇਵ ਰਾਜ ਜ਼ਿਲਾ ਸਿੱਖਿਆ ਅਫ਼ਸਰ (ਐ: ਸਿੱਖਿਆ) ਮੁੱਖ ਮਹਿਮਾਨ ਵੱਲੋਂ ਕੀਤਾ ਗਿਆ। ਸੰਬੋਧਨ ਕਰਦਿਆਂ ਬਲਦੇਵ ਰਾਜ ਜ਼ਿਲਾ ਸਿੱਖਿਆ ਅਫ਼ਸਰ (ਐ. ਸਿੱਖਿਆ) ਨੇ ਕਿਹਾ ਕਿ ਸਰਵ ਉੱਤਮ ਦਾਨ ਸਕੂਲ ਦਾ ਦਾਨ ਹੈ। ਉਨਾਂ ਕਿਹਾ ਕਿ ਸਕੂਲਾਂ ਨੂੰ ਦਿੱਤਾ ਦਾਨ ਸਮਾਜ ਅਤੇ ਦੇਸ਼ ਦੀ ਤਰੱਕੀ ਹੈ।

Advertisements

ਉਹਨਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਦਾ ਗੇਟ ਜ਼ਿਲੇ ਵਿੱਚ ਮਿਸਾਲ ਹੈ, ਅਜਿਹਾ ਸੁੰਦਰ ਅਤੇ ਕੀਮਤੀ ਗੇਟ ਮੈਂ ਪਹਿਲੀ ਵਾਰ ਵੇਖਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀ ਵਿਕਾਸ ਮੁਹਿੰਮ ਤਹਿਤ ਜਲਦੀ ਹੀ ਕਲਾਸ ਰੂਮਾਂ ਦਾ ਨਿਰਮਾਣ ਕਰਵਾ ਕੇ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਰਜੇਸ਼ ਕੁਮਾਰ ਲੱਕੀ ਸਰਨਾ, ਸਮਾਰਟ ਸਕੂਲ ਸਹਾਇਕ ਕੋਆਡੀਨੇਟਰ ਸੰਜੀਵ ਮੰਨੀ, ਕਲਰਕ ਤਰੁਣ ਪਠਾਨੀਆਂ, ਕਲਰਕ ਰਜੇਸ਼ ਕੁਮਾਰ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਚੇਅਰਪਰਸਨ ਐੱਸ.ਐੱਮ.ਸੀ. ਬੇਬੀ ਕੁਮਾਰੀ, ਮੁੱਖ ਅਧਿਆਪਕ ਬਾਵਾ ਸਿੰਘ, ਅਧਿਆਪਕ ਸਾਗਰ ਪਠਾਨੀਆਂ, ਨਵਜੀਵਨ ਸਿੰਘ, ਮੰਜੂ ਪਠਾਨੀਆਂ, ਸਵਿਤਾ ਦੇਵੀ, ਕਰਮਜੀਤ ਕੌਰ, ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਸਮਾ ਜਗੀਰ ਕੌਰ ,ਪਰਸੋਤਮ ਲਾਲ, ਕਰਮਜੀਤ ਮੈਂਬਰ ਪਿੰਡ ਵਾਸੀ ਹਾਜਰ ਸਨ।

 

LEAVE A REPLY

Please enter your comment!
Please enter your name here