ਸਰਕਾਰ ਵੱਲੋਂ ਚਲਾਈ ਗਈ ਸ਼ਗਨ ਸਕੀਮ ਦਾ ਲਾਭ ਗਰੀਬ ਪਰਿਵਾਰਾਂ ਨੂੰ ਨਹੀਂ ਮਿਲ ਰਿਹਾ: ਕਰਮਵੀਰ ਬਾਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਗਨ ਸਕੀਮ ਰਾਹੀਂ ਸਰਕਾਰ ਕਿਸ ਤਰ੍ਹਾਂ ਗਰੀਬਾਂ ਦਾ ਮਜ਼ਾਕ ਉਡਾ ਰਹੀ ਹੈ, ਇਸ ਦਾ ਅੰਦਾਜ਼ਾ ਹੀ ਨਹੀਂ ਲਾਇਆ ਹੀ ਜਾ ਸਕਦਾ ਹੈ। ਮਿਤੀ 6.10.2020 ਨੂੰ ਰਸੀਦ ਨੰਬਰ 12995975 ਤਹਿਤ ਗਰੀਬ ਦਿਹਾੜੀਦਾਰ ਮਜ਼ਦੂਰ ਸੋਹਣ ਸਿੰਘ ਨੇ ਆਪਣੀ ਧੀ ਦੇ ਵਿਆਹ ਲਈ ਸ਼ਗਨ ਸਕੀਮ ਲਈ ਅਰਜ਼ੀ ਦਿੱਤੀ ਸੀ। ਉਸਦੀ ਧੀ ਦੇ ਧੀ ਵੀ ਪੈਦਾ ਹੋ ਗਈ ਪਰ ਸ਼ਗਨ ਸਕੀਮ ਦਾ ਲਾਭ ਅਜੇ ਤੱਕ ਉਸ ਨੂੰ ਨਹੀਂ ਮਿਲਿਆ, ਉਲਟਾ ਉਹ ਆਪਣੀ ਦੀਹਾੜੀਆਂ ਤੋੜ ਕੇ ਦਰ-ਦਰ ਭਟਕ ਰਿਹਾ ਹੈ। ਸੋਹਣ ਸਿੰਘ ਨੇ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਾਵੀਰ ਬਾਲੀ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਹੱਡਬੀਤੀ ਸੁਣਾਈ ।

Advertisements

ਇਸ ਮੌਕੇ ਕਰਮਵੀਰ ਬਾਲੀ ਨੇ ਕਿਹਾ ਕਿ ਹੁਣ ਸਰਕਾਰ ਕੋਲ ਭਾਰੀ ਬਹੁਮਤ ਹੈ ਇਸ ਲਈ ਮਾਨ ਸਰਕਾਰ ਨੂੰ ਸ਼ਗਨ ਸਕੀਮ ਦੇਣ ਚ ਦੇਰੀ ਨਹੀਂ ਕਰਨੀ ਚਾਹੀਦੀ ਤੇ ਗ਼ਰੀਬਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਸਰਕਾਰ ਅਤੇ ਸਰਕਾਰੀ ਕਰਮਚਾਰੀਆਂ ਨੂੰ ਚਾਹੀਦਾ ਹੈ ਕਿ ਉਹ ਗਰੀਬ ਲੋਕਾਂ ਦਾ ਧਿਆਨ ਰੱਖਨ, ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ। ਇਸ ਮੌਕੇ ਸੋਹਣ ਸਿੰਘ, ਗੁੱਡੂ ਸਿੰਘ, ਬਲਵਿੰਦਰ ਕੁਮਾਰ , ਵਿਪਨ ਕੁਮਾਰ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here