ਬਾਸਕਟਬਾਲ ਖਿਡਾਰਨ ਨੇ ਕੀਤੀ ਖੁਦਕੁਸ਼ੀ, ਪੱਤਰ ਵਿੱਚ ਲਿਖਿਆਂ-ਤੂੰ ਪਹਿਲਾਂ ਕਿੰਨੀ ਖੁਸ਼ ਹੁੰਦੀ ਸੀ, ਹੁਣ ਤੈਨੂੰ ਕੀ ਹੋ ਗਿਆ ਹੈ?

ਪਟਨਾ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬਿਹਾਰ ਦੀ ਰਾਜਧਾਨੀ ਪਟਨਾ ‘ਚ ਕੇਰਲ ਦੀ ਰਹਿਣ ਵਾਲੀ ਰੇਲਵੇ ਬਾਸਕਟਬਾਲ ਖਿਡਾਰਨ ਲਿਥਾਰਾ ਕੇਸੀ ਨੇ ਦੀ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਲਿਥਾਰਾ ਪੂਰਬੀ ਮੱਧ ਰੇਲਵੇ ਦੇ ਦਾਨਾਪੁਰ ਡਿਵੀਜ਼ਨ ਵਿੱਚ ਲੇਖਾ ਵਿਭਾਗ ਵਿੱਚ ਕੰਮ ਕਰਦੀ ਸੀ। ਪੁਲਿਸ ਨੇ ਉਸਦੇ ਹੈਂਡਬੈਗ ਵਿੱਚੋਂ ਮਲਿਆਲਮ ਵਿੱਚ ਲਿਖਿਆ ਇੱਕ ਪੱਤਰ ਬਰਾਮਦ ਕੀਤਾ ਹੈ। ਬਾਸਕਟਬਾਲ ਖਿਡਾਰਨ ਲਿਥਾਰਾ ਕੇਸੀ, ਜੋ ਕਿ ਮੂਲ ਰੂਪ ਵਿੱਚ ਕੇਰਲਾ ਦੇ ਕਠਿਆਚਲੀ ਦੀ ਰਹਿਣ ਵਾਲੀ ਹੈ, ਰਾਜੀਵ ਨਗਰ ਦੀ ਰੋਡ ਨੰਬਰ 2 ’ਤੇ ਸਥਿਤ ਇੱਕ ਮਕਾਨ ਵਿੱਚ ਕਿਰਾਏ ’ਤੇ ਲੈ ਕੇ ਰਹਿੰਦੀ ਸੀ। ਲਿਥਾਰਾ ਨੂੰ ਸਪੋਰਟਸ ਕੋਟੇ ‘ਚੋਂ ਰੇਲਵੇ ‘ਚ ਨੌਕਰੀ ਮਿਲੀ। ਲਿਥਾਰਾ ਦੇ ਬੈਗ ਵਿੱਚੋਂ ਮਿਲੇ ਪੱਤਰ ਵਿੱਚ ਉਸਨੇ ਕਿਸੇ ਵੀ ਵਿਅਕਤੀ ਵਿੱਚ ਕੋਈ ਦੋਸ਼ ਨਹੀਂ ਲਗਾਇਆਂ ਹੈ ਉਸਨੇ ਪੱਤਰ ਵਿੱਚ ਆਪਣੇ ਨਾਲ ਹੀ ਗੱਲ ਕੀਤੀ ਹੈ ਅਤੇ ਲਿਖਿਆਂ ਹੈ ਕਿ ਤੂੰ ਪਹਿਲਾਂ ਕਿੰਨੀ ਖੁਸ਼ ਹੁੰਦੀ ਸੀ, ਹੁਣ ਤੈਨੂੰ ਕੀ ਹੋ ਗਿਆ ਹੈ? ਇਸਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਬਹੁਤ ਹੀ ਬਹੁਤ ਨਿਰਾਸ਼ ਅਤੇ ਡਿਪਰੈਸ਼ਨ ਦਾ ਸ਼ਿਕਾਰ ਸੀ।

Advertisements

LEAVE A REPLY

Please enter your comment!
Please enter your name here