ਬਾਗਬਾਨੀ ਵਿਭਾਗ ਵੱਲੋ ਫਲਦਾਰ ਬੂਟਿਆਂ ਨੂੰ ਗਰਮੀ ਤੋੋਂ ਬਚਾਉਣ ਲਈ ਐਡਵਾਈਜਰੀ ਜਾਰੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼) : ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਲਛਮਣ ਸਿੰਘ ਨੇ ਫਲਦਾਰ ਬੂਟਿਆਂ ਨੂੰ ਗਰਮੀ ਤੋੋਂ ਬਚਾਉਣ ਲਈ ਐਡਵਾਈਜਰੀ ਜਾਰੀ ਕਰਦੇ ਹੋੋਏ ਦੱਸਿਆ ਕਿ ਫਲਦਾਰ ਬੂਟਿਆਂ ਨੂੰ ਗਰਮੀ ਖਾਸ ਕਰਕੇ ਲੂੰ ਦੇ ਪ੍ਰਕੋੋਪ ਤੋੋਂ ਬਚਾਉਣ ਲਈ ਸਮੇਂ ਸਿਰ ਪਾਣੀ ਲਗਾਉਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਫਲਾਂ ਦੇ ਨਵੇਂ ਲਗਾਏ ਬੂਟਿਆਂ ਨੂੰ ਗਰਮੀ ਦੇ ਪ੍ਰਕੋੋਪ ਤੋੋਂ ਬਚਾਉਣ ਲਈ ਹਫਤੇ ਵਿਚ ਦੋੋ ਵਾਰ ਅਤੇ ਪੁਰਾਣੇ ਲੱਗੇ ਬੂਟਿਆਂ ਨੂੰ ਮਿੱਟੀ ਦੀ ਕਿਸਮ ਅਨੁਸਾਰ 8-10 ਦਿਨਾਂ ਬਾਅਦ ਪਾਣੀ ਦੇਣਾ ਚਾਹੀਦਾ ਹੈ।

Advertisements

ਉਨ੍ਹਾਂ ਦੱਸਿਆ ਕਿ ਗਰਮੀ ਤੋੋਂ ਫਲਦਾਰ ਬੂਟਿਆਂ ਨੂੰ ਬਚਾਉਣ ਲਈ ਬੂਟਿਆਂ ਦੇ ਮੁੱਢ ਤੋੋਂ 3 ਫੁੱਟ ਉਚਾਈ ਤੱਕ ਸਫੈਦੀ ਕੀਤੀ ਜਾਣੀ ਚਾਹੀਦੀ ਹੈ। ਸਫੀਦੀ ਦਾ ਮਿਸ਼ਰਣ ਤਿਆਰ ਕਰਨ ਲਈ 25 ਕਿਲੋੋ ਚੂਨਾ (ਕਲੀ), ਅੱਧਾ ਕਿਲੋੋ ਨੀਲਾ ਥੋੋਥਾ ਅਤੇ ਅੱਧਾ ਕਿਲੋੋ ਸੁਰੇਸ਼ ਨੂੰ 100 ਲੀਟਰ ਪਾਣੀ ਵਿਚ ਪਾ ਕੇ ਇਹ ਘੋੋਲ ਤਿਆਰ ਕੀਤਾ ਜਾ ਸਕਦਾ ਹੈ। ਨਵੇੇਂ ਲਗਾਏ ਬੂਟਿਆਂ ਨੂੰ ਛੋੋਰਾ ਕਰਕੇ ਵੀ ਜਿ਼ਆਦਾ ਗਰਮੀ ਤੋੋਂ ਬਚਾਇਆ ਜਾ ਸਕਦਾ ਹੈ।ਇਸ ਤੋੋਂ ਇਲਾਵਾ ਜੇਕਰ ਫਲਦਾਰ ਬੂਟਿਆਂ ਦੀ ਛਤਰੀ ਥੱਲੇ ਪਰਾਲੀ ਦੀ ਮਲਚਿੰਗ ਕਰ ਦਿੱਤੀ ਜਾਵੇ ਤਾਂ ਜੜ੍ਹਾਂ ਵਿਚ ਨਮੀ ਰਹਿਣ ਕਰਕੇ ਫਲਦਾਰ ਬੂਟਿਆਂ ਦਾ ਗਰਮੀ ਤੋੋਂ ਬਚਾ ਹੋੋੋ ਜਾਂਦਾ ਹੈ।
ਉਹਨਾਂ ਇਹ ਵੀ ਕਿਹਾ ਕਿ ਗਰਮੀ ਦੇ ਮੋੋਸਮ ਦੋੋਰਾਨ ਸਬਜੀਆਂ ਨੂੰ ਵੀ ਸਮੇਂ ਸਿਰ ਪਾਣੀ ਲਗਾਉਣਾ ਚਾਹੀਦਾ ਅਤੇ ਸਬਜੀਆਂ ਦੀ ਤੁੜਾਈ ਸਵੇਰੇ-ਸ਼ਾਮ ਕਰਨੀ ਚਾਹੀਦੀ ਹੈ, ਤਾਂ ਜ਼ੋੋ ਤਿੱਖੀ ਧੁੱਪ ਕਾਰਨ ਸਬਜੀ਼ਆਂ ਦਾ ਨੁਕਸਾਨ ਨਾ ਹੋੋਵੇ । ਇਸ ਤੋੋਂ ਇਲਾਵਾ ਘਰੇਲੂ ਪੱਧਰ ਤੇ ਲਗਾਏ ਫਲ, ਫੁੱਲ ਅਤੇ ਸਬਜੀਆਂ ਨੂੰ ਵੀ ਸਮੇਂ ਸਿਰ ਪਾਣੀ ਲਗਾਉਣਾ ਅਤੇ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਬਾਗਬਾਨੀ ਫਸਲਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਮੋੋਗਾ ਰੋਡ ਮੱਲਵਾਲ, ਫਿਰੋਜ਼ਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here