ਸੁਲਤਾਨਪੁਰ: 70 ਸਾਲਾਂ ਬਜ਼ੁਰਗ ਦੇ ਅਣਪਛਾਤੇ ਮੋਟਰਸਾਈਕਲ ਸਵਾਰ ਚਿੱਟੇ ਦਾ ਟੀਕਾ ਲਗਾ ਕੇ ਹੋਏ ਫਰਾਰ

ਕਪੂਰਥਲਾ (ਦ ਸਟੈਲਰ ਨਿਊਜ਼ ), ਰਿਪੋਰਟ: ਗੌਰਵ ਮੜ੍ਹੀਆਂ। ਆਪ ਸਰਕਾਰ ਵੱਲੋਂ ਪੰਜਾਬ ਵਿੱਚ ਚਿੱਟਾ ਖਤਮ ਕਰਨ ਦੀ ਗੱਲ ਕਹੀ ਸੀ ਪਰ ਹਾਲੇ ਵੀ ਕਈ ਸਾਰੀਆਂ ਮਾਵਾਂ ਦੇ ਪੁੱਤ ਇਸ ਦਲਦਲ ਵਿੱਚ ਫਸ ਕੇ ਆਪਣੀ ਮੌਤ ਨੂੰ ਗਲੇ ਲਗਾ ਰਹੇ ਹਨ। ਪਰ ਪੰਜਾਬ ਵਿੱਚ ਹਾਲਾਤ ਹੁਣ ਕੁੱਝ ਹੋਰ ਬਿਆਨ ਕਰ ਰਹੇ ਹਨ। ਅਜਿਹਾ ਹੀ ਮਾਮਲਾ ਸੁਲਤਾਨਪੁਰ ਲੋਧੀ ਤੋ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਜਿੱਥੇ ਕਿ 70 ਸਾਲਾਂ ਮਿਸਤਰੀ ਮਨਜੀਤ ਸਿੰਘ ਆਪਣੇ ਪੋਤੇ ਨਾਲ ਦੁਕਾਨ ਬੰਦ ਕਰਕੇ ਸਾਈਕਲ ਤੇ ਵਾਪਿਸ ਘਰ ਜਾ ਰਹੇ ਸਨ ਕਿ ਅਚਾਨਿਕ ਹੀ ਕੁੱਝ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਨਜੀਤ ਸਿੰਘ ਦੀ ਗਰਦਨ ਤੇ ਟੀਕਾ ਚੋਭ ਦਿੱਤਾ ਪਰ ਸਰਿੰਜ ਟੁੱਟਣ ਦੇ ਕਾਰਣ ਟੀਕੇ ਵਿਚ ਭਰਿਆ ਪਦਾਰਥ ਮਨਜੀਤ ਸਿੰਘ ਦੇ ਸਰੀਰ ਵਿੱਚ ਨਹੀਂ ਜਾ ਸਕਿਆ ।

Advertisements

ਜਿਸਤੋ ਬਾਅਦ ਉਹ ਸਰਿੰਜ ਦੇ ਪਦਾਰਥ ਦੀ ਜਾਂਚ ਲਈ ਤੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚ ਗਿਆ, ਜਿੱਥੇ ਉਹਨਾਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਮਨਜੀਤ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸੀਸੀਟੀਵੀ ਕੈਮਰਿਆਂ ਨੂੰ ਚੈਕ ਕਰਕੇ ਜਲਦ ਤੋਂ ਜਲਦ ਅਣਪਛਾਤੇ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਜਾਵੇ ਅਤੇ ਅਜਿਹੇ ਪਦਾਰਥਾ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਤਾਂ ਜੋ ਹਰ ਨੌਜ਼ਵਾਨ ਇਸ ਦਲਦਲ ਵਿੱਚ ਫਸ ਜਾਣ ਤੋਂ ਬਚ ਸਕੇ। ਪੁੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ-ਪੜਤਾਂਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here