ਕੈਬਨਿਟ ਮੰਤਰੀ ਜਿੰਪਾ ਨੇ ਅਕਸ਼ੈ ਤ੍ਰਿਤੀਆ ਅਤੇ ਭਗਵਾਨ ਪਰਸ਼ੂਰਾਮ ਜੈਅੰਤੀ ’ਤੇ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅਕਸ਼ੈ ਤ੍ਰਿਤੀਆ ਅਤੇ ਭਗਵਾਨ ਪਰਸ਼ੂਰਾਮ ਜੈਅੰਤੀ ’ਤੇ ਜ਼ਿਲਾ ਵਾਸੀਆਂ ਨੂੰ ਵਧਾਈ ਦਿੱਤੀ। ਅੱਜ ਸ੍ਰੀ ਬ੍ਰਾਹਮਣ ਸਭਾ ਵਿੱਚ ਕਰਵਾਏ ਗਏ ਹਵਨ ਯੱਗ ਵਿੱਚ ਸ਼ਿਰਕਤ ਕਰਦਿਆਂ ਉਨ੍ਹਾਂ ਵਿਸ਼ਵ ਭਲਾਈ ਲਈ ਅਰਦਾਸ ਕੀਤੀ ਅਤੇ ਲੋਕਾਂ ਨੂੰ ਭਗਵਾਨ ਪਰਸ਼ੂਰਾਮ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਦ ਸਟੈਲਰ ਨਿਊਜ਼ ਦੇ ਮੁੱਖ ਸੰਪਾਦਕ ਸੰਦੀਪ ਡੋਗਰਾ ਜੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਹੋਏ। ਉਨ੍ਹਾਂ ਕਿਹਾ ਕਿ ਹਥਿਆਰਾਂ ਅਤੇ ਸ਼ਾਸਤਰਾਂ ਦੇ ਜਾਣਕਾਰ ਭਗਵਾਨ ਪਰਸ਼ੂਰਾਮ ਨਿਆਂ ਨੂੰ ਪਸੰਦ ਕਰਨ ਵਾਲੇ ਅਤੇ ਨਿਆਂ ਦੇਣ ਵਾਲੇ ਸਨ। ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਦਾ ਜੀਵਨ ਯੁੱਗਾਂ ਤੱਕ ਲੋਕਾਂ ਲਈ ਰੋਲ ਮਾਡਲ ਬਣਿਆ ਰਹੇਗ ਕੈਬਨਿਟ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਨੇ ਹੰਕਾਰੀ ਤੇ ਘੰਮਡੀ ਰਾਜਿਆਂ ਨੂੰ ਸਜ਼ਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਸਨਾਤਨ ਸਮਾਜ ਦੇ ਭਗਤ, ਸਨਾਤਨ ਮਰਿਆਦਾ, ਮਾਤ-ਪਿਤਾ ਦੀ ਭਗਤੀ ਅਤੇ ਸਮੁੱਚੇ ਸਮਾਜ ਲਈ ਮਿਸਾਲੀ ਹਨ। ਇਸ ਦੌਰਾਨ ਉਨ੍ਹਾਂ ਸ੍ਰੀ ਬ੍ਰਾਹਮਣ ਸਭਾ ਵੱਲੋਂ ਕਰਵਾਏ ਧਾਰਮਿਕ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਤੇ ਪੰਡਿਤ ਮਨੋਜ ਦੱਤਾ ਨੇ ਸਾਰੇ ਬ੍ਰਾਹਮਣ ਸਮਾਜ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ 3 ਮਈ ਦਿਨ ਮੰਗਲਵਾਰ ਨੂੰ ਭਗਵਾਨ ਪਰਸ਼ੂਰਾਮ ਜੈਅੰਤੀ ਦੇ ਸੰਬੰਧ ਵਿੱਚ ਆਪਣੇ ਘਰਾਂ ਵਿੱਚ ਦੇਸੀ ਘਿਓ ਦੇ 7-7 ਦੀਵੇ ਜਲਾ ਕੇ ਭਗਵਾਨ ਪਰਸ਼ੂਰਾਮ ਜੀ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਤੇ ਪ੍ਰਧਾਨ ਮਧੂਸੂਦਨ ਕਾਲਿਆ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਜਯੰਤੀ ਦੇ ਸਬੰਧ ਵਿੱਚ ਸਮਾਗਮ 8 ਮਈ 2022 ਦਿਨ ਐਤਵਾਰ ਨੂੰ ਅਨੰਤ ਸ਼੍ਰੀ ਵਿਭੂਸ਼ਿਤ ਮਹਾਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਪ੍ਰਕਾਸ਼ਾਨੰਦ ਸਰਸਵਤੀ ਮਹਾਰਾਜ ਦੀ ਅਗੁਵਾਈ ਵਿੱਚ ਸ਼੍ਰੀ ਬ੍ਰਾਹਮਣ ਸਭਾ ਏਕਤਾ ਨਗਰ ਖਾਨਪੁਰੀ ਗੇਟ ਹੁਸ਼ਿਆਰਪੁਰ ਵਿੱਚ ਬਹੁਤ ਧੂਮਧਾਨ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਤੇ ਪੰਡਿਤ ਹਰੀਸ਼ ਏਰੀ, ਉਂਕਾਰ ਨਾਥ ਸ਼ਰਮਾ, ਕਮਲੇਸ਼ ਸ਼ਰਮਾ, ਸ਼ਾਮ ਸੁੰਦਰ ਮੋਦਗਿਲ, ਮਨੋਜ ਦੱਤਾ, ਕ੍ਰਿਸ਼ਨ ਗੋਪਾਲ ਮੋਦਗਿਲ, ਬੀ.ਕੇ. ਭਾਰਦਵਾਜ, ਬਿੰਦੂ ਸਾਰ ਸ਼ੁਕਲਾ, ਗੌਰਵ ਏਰੀ, ਸੁਰੇਸ਼ ਚੰਦਰ ਕਪਾਟਿਆ, ਜਤਿੰਦਰ ਸ਼ਰਮਾ, ਪਵਨ ਸ਼ਰਮਾ, ਪੰਕਜ ਸ਼ਰਮਾ, ਅਸ਼ੋਕ ਸ਼ਰਮਾ, ਸੋਨੂੰ ਜੋਸ਼ੀ, ਚੈਤਨਏ ਵਤਸੇਨ, ਪ੍ਰਦੀਪ ਭਾਰਦਵਾਜ, ਕ੍ਰਿਸ਼ਨ ਕੁਮਾਰ ਕਪਿਲਾ, ਮਧੁਸੂਦਨ ਤਿਵਾੜੀ, ਸੰਜੀਵ ਕਾਲੀਆ, ਸੰਦੀਪ ਡੋਗਰਾ, ਰਾਜਨ ਸ਼ਰਮਾ, ਰਵਿੰਦਰ ਦੱਤਾ, ਕਮਲਜੀਤ ਸ਼ਰਮਾ, ਅਨਿਲ ਸ਼ਰਮਾ, ਸੰਦੀਪ ਸ਼ਰਮਾ, ਸੁਨੀਲ ਕਾਲੀਆ, ਕਮਾਂਡੇਂਟ ਪ੍ਰਦੀਪ ਡੋਗਰਾ, ਸਨਮ ਸ਼ਰਮਾ, ਰਾਮਮੂਰਤੀ ਸ਼ਰਮਾ, ਸੰਜੀਵ ਸ਼ਰਮਾ, ਵਿਵੇਕ ਕੌਸ਼ਲ, ਦੀਪਕ ਕਾਲੀਆ, ਦਵਿੰਦਰ ਸ਼ਰਮਾ, ਲੋਕੇਸ਼ ਸ਼ਰਮਾ, ਮਨਦੀਪ ਗੌਤਮ, ਬਿੰਦੂ ਸ਼ਰਮਾ, ਮਨੀਸ਼ ਸ਼ਰਮਾ, ਗੌਤਮ ਕਾਲੀਆ, ਕੁਲਦੀਪ ਕਾਲੀਆ, ਸੁਰੇਸ਼ ਗੋਰੁ, ਰਵਿੰਦਰ ਸ਼ਰਮਾ, ਨਰੋਤਮ ਸ਼ਰਮਾ, ਨੰਦ ਕਿਸ਼ੋਰ ਸ਼ਰਮਾ, ਵਿਜੇ ਮੋਦਗਿਲ, ਕੌਂਸਲਰ ਆਸ਼ਾ ਦੱਤਾ, ਸੀਮਾ ਸ਼ਰਮਾ, ਮੰਜੂ ਕਾਲੀਆ, ਪ੍ਰਵੀਨ ਸ਼ਰਮਾ, ਰਿਤੁ ਕਾਲੀਆ, ਸੁਮਨ ਸ਼ਰਮਾ, ਮਮਤਾ ਰਾਣੀ, ਪ੍ਰੀਤੀ ਸ਼ਰਮਾ, ਮੀਨੂ ਕਾਲੀਆ ਆਦਿ ਮੌਜੂਦ ਸਨ।

Advertisements

LEAVE A REPLY

Please enter your comment!
Please enter your name here