ਗੁਜਰ ਮਹਾਸਭਾ ਵੈਲਫੇਅਰ ਕਮੇਟੀ ਦੇ ਆਗੂਆਂ ਨੇ ਗੁਰਸ਼ਰਨ ਸਿੰਘ ਕਪੂਰ ਨੂੰ ਦਿੱਤਾ ਮੁੱਖਮੰਤਰੀ ਦੇ ਨਾਮ ਮੰਗ ਪੱਤਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਕਪੂਰ ਨੇ ਜਿਲ੍ਹਾ ਵਾਸੀਆਂ ਨੂੰ ਈਦ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪਵਿਤਰ ਮਹੀਨਾ ਰਮਜਾਨ ਦੇ ਖਤਮ ਹੋਣ ਤੇ ਮਸਜਿਦਾਂ ਵਿੱਚ ਈਦ-ਉਲ-ਫਿਤਰ ਬੜੇ ਸ਼ਰਧਾ ਅਤੇ ਪਿਆਰ ਨਾਲ ਮਨਾਉਣ ਦੀ ਬਹੁਤ ਪੁਰਾਣੀ ਪਰੰਪਰਾ ਹੈ। ਇਹ ਤਿਉਹਾਰ ਇੱਕ ਮਹੀਨੇ ਰਮਜਾਨ ਦੇ ਰੋਜੇ ਰੱਖਣ ਦੇ ਬਾਅਦ ਮਨਾਇਆ ਜਾਂਦਾ ਹੈ ਜੋ ਨਿਸੰਦੇਹ ਬੜੇ ਸਖਤ ਥਕੇਵਾਂ ਦੇ ਬਾਅਦ ਆਉਂਦਾ ਹੈ।

Advertisements

ਗੁਰਸ਼ਰਨ ਕਪੂਰ ਨੇ ਕਿਹਾ ਕਿ ਇਹ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਈਦ ਉਲ ਫਿਤਰ ਦਾ ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਸਾਰਿਆ ਨੂੰ ਗਿਲੇ-ਸ਼ਿਕਵੇ ਭੁੱਲਾਕੇ ਹਰ ਵਿਅਕਤੀ ਦੇ ਨਾਲ ਮਿਲਕੇ ਝੁਲ ਕੇ ਰਹਿਨਾ ਚਾਹੀਦਾ ਹੈ, ਜੋਕਿ ਸਾਡੇ ਦੇਸ਼ ਦੀ ਪ੍ਰਾਚੀਨ ਸੰਸਕ੍ਰਿਤੀ ਹੈ। ਇਸ ਮੌਕੇ ਤੇ ਗੁਜਰ ਮਹਾਸਭਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਰਮਜਾਨ ਅਲੀ ਅਤੇ ਜਰਨਲ ਸਕੱਤਰ ਯਾਕੂਬ ਅਲੀ ਨੇ ਗੁਜਰ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਇੱਕ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਮ ਗੁਰਸ਼ਰਨ ਸਿੰਘ ਕਪੂਰ ਦਿੱਤਾ। ਜਿਸ ਵਿੱਚ ਮੰਗ ਕੀਤੀ ਗਈ। ਗੁਜਰ ਸਮਾਜ ਦੇ ਲੋਕ ਜੋਕਿ ਦੇਸ਼ ਦੀ ਵੰਡ ਦੇ ਸਮੇਂ ਤੋਂ ਕਪੂਰਥਲਾ ਵਿੱਚ ਰਹਿ ਰਹੇ ਹਨ ਅਤੇ ਗੁਜਰ ਸਮਾਜ ਦੇ 30 ਤੋਂ 40 ਫ਼ੀਸਦੀ ਲੋਕਾਂ ਨੂੰ ਆਪਣੇ ਜੀਵਨ ਦੀਆ ਬੁਨਿਆਦੀ ਸਹੂਲਤਾਂ ਜਿਵੇਂ ਕਿ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਬੀਸੀ ਸਰਟੀਫਿਕੇਟ ਆਦਿ ਸਹੂਲਤਾਂ ਤੋਂ ਵੰਚਿਤ ਹੈ, ਇਸ ਲਈ ਪੇਂਡੂ ਖੇਤਰਾ ਵਿੱਚ ਗੁਜਰਾਂ ਦੇ ਡੇਰਿਆਂ ਵਿੱਚ ਵਿਸ਼ੇਸ਼ ਕੈਂਪ ਲਗਾਕੇ ਉਕਤ ਕਾਰਡ ਤੁਰੰਤ ਬਣਾਉਣ ਲਈ ਪ੍ਰਬੰਧ ਕੀਤਾ ਜਾਵੇ। ਮੰਗ ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਗੁਜਰ ਬਾਰਾਦਰੀ ਦੇ ਲੋਕਾ ਨੂੰ ਵਕਫ ਬੋਰਡ ਕਮੇਟੀ ਵਿੱਚ ਬਤੋਰ ਮੈਂਬਰ ਯੋਗ ਨੁਮਾਇੰਦਗੀ ਦਿੱਤੀ ਜਾਵੇ। ਇਸ ਤੋਂ ਪਹਿਲਾਂ ਗੁਜਰ ਸਮਾਜ ਦੇ ਲੋਕਾ ਨੂੰ ਕਦੇ ਵਕਫ ਬੋਰਡ ਕਮੇਟੀ ਯੋਗ ਨੁਮਾਇੰਦਗੀ ਨਹੀਂ ਦਿੱਤੀ ਗਈ। ਇਸ ਲਈ ਆਪ ਸਰਕਾਰ ਹੁਣ ਗੁਜਰ ਸਮਾਜ ਨੂੰ ਨੁਮਾਇੰਦਗੀ ਦੇਵੇ ਜਿਸਦੇ ਨਾਲ ਗੁਜਰ ਸਮਾਜ ਦੇ ਲੋਕ ਆਪਣੀਆਂ ਸਮੱਸਿਆਵਾਂ ਨੂੰ ਅੱਗੇ ਰੱਖ ਸਕਣ। ਮੰਗ ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਕਪੂਰਥਲਾ ਦੀਆਂ ਮਸਜਿਦਾਂ ਵਿੱਚ ਜੋ ਪੰਜਾਬ ਵਕਫ ਬੋਰਡ ਦੇ ਵਲੋਂ ਵਿਤੀ ਸਹਾਇਤਾ ਦੇ ਤੋਰ ਤੇ ਐਡ ਦਿੱਤੀ ਜਾਂਦੀ ਹੈ ਜੋਕਿ ਦੋ-ਤਿੰਨ ਹਜ਼ਾਰ ਰੂਪਏ ਪ੍ਰਤੀ ਮਹੀਨਾ ਹੈ, ਜੋਕਿ ਮੌਲਵੀ ਲਈ ਬਹੁਤ ਘੱਟ ਹੈ। ਇਸਦੇ ਨਾਲ ਮੌਲਵੀ ਨੂੰ ਨਿੱਜੀ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ। ਇਸ ਲਈ ਅਸੀਂ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਮਸਜਿਦਾਂ ਦੀ ਐਡ ਦੀ ਵਿਤੀ ਸਹਾਇਤਾ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਮੰਗ ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਹਜ ਕਮੇਟੀ ਵਿੱਚ ਵੀ ਗੁਜਰ ਸਮਾਜ ਦੇ ਲੋਕਾ ਨੂੰ ਨੁਮਾਇੰਦਗੀ ਦੇਣ ਲਈ ਯੋਗ ਸਿਫਾਰਿਸ਼ ਕੀਤੀ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਕਪੂਰਥਲਾ ਈਦਗਾਹ ਵਿਖੇ ਇੱਟਾਂ ਲਗਾ ਕੇ ਕੱਚਾ ਫਰਸ਼ ਹੀ ਹੈ। ਜਦਕਿ ਈਦਗਾਹ ਵਿੱਚ ਗੁਜਰ ਸਮਾਜ ਦੇ ਲੋਕ ਦਾ ਹਮੇਸ਼ਾ ਹੀ ਆਣਾ ਜਾਣਾ ਹੋਣ ਦੇ ਕਾਰਨ ਅਤੇ ਕੱਚਾ ਇੱਟਾਂ ਦਾ ਫਰਸ਼ ਹੋਣ ਦੇ ਕਾਰਨ ਆਮ ਪਬਲਿਕ ਨੂੰ ਬਹੁਤ ਮੁਸ਼ਕਲ ਹੁੰਦੀ ਹੈ। ਇਸ ਲਈ ਈਦਗਾਹ ਵਿੱਚ ਪੱਕਾ ਫਰਸ਼ ਬਣਾਉਣ ਲਈ ਤੁਰੰਤ ਆਦੇਸ਼ ਦਿੱਤਾ ਜਾਵੇ। ਮੰਗ ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਦੀ ਈਦਗਾਹ ਕਪੂਰਥਲਾ ਵਿੱਚ ਜੋ ਇਸਲਾਮਿਆ ਮਾਡਲ ਸਕੂਲ ਜੋਕਿ ਵੰਡ ਦੇ ਬਾਅਦ ਪਹਿਲਾਂ ਅਤੇ ਆਖਰੀ ਦਿਨੀ ਤਾਲੀਮ ਦੇਣ ਵਾਲਾ ਸਕੂਲ ਹੈ। ਜਿਸ ਵਿੱਚ ਪਹਿਲੀ ਤੋਂ ਅਠਵੀਂ ਕਲਾਸ ਤੱਕ ਦੀ ਸਕੂਲੀ ਤਾਲੀਮ ਦਿੱਤੀ ਜਾਂਦੀ। ਇਸ ਸਕੂਲ ਨੂੰ ਅਪਗਰੇਡ ਕਰਕੇ 10+12 ਤੱਕ ਕੀਤਾ ਜਾਵੇ,ਜਿਸਦੇ ਨਾਲ ਗੁਜਰ ਸਮਾਜ ਦੇ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ। ਇਸ ਮੌਕੇ ਤੇ ਗੁਰਸ਼ਰਨ ਸਿੰਘ ਕਪੂਰ ਨੇ ਗੁਜਰ ਸਮਾਜ ਦੇ ਲੋਕਾ ਨੂੰ ਵਿਸ਼ਵਾਸ ਦਵਾਇਆ ਕਿ ਛੇਤੀ ਹੀ ਉਨ੍ਹਾਂ ਦੀਆਂ ਮੰਗਾ ਨੂੰ ਲੈ ਕੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਹੱਲ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here