ਪੰਜਾਬ ਸਕਿੱਲ ਡਿਵਲੈਪਮੈਂਟ ਮਿਸ਼ਨ ਤੇ ਐਲ ਐਂਡ ਟੀ ਸੀਐਸਟੀਈ ਵਲੋਂ ਮੁਫ਼ਤ ਕੋਰਸ ਸ਼ੁਰੂ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਨੂੰ ਪੈਰ੍ਹਾਂ ’ਤੇ ਖੜ੍ਹਾ ਕਰਨ ਲਈ ਕੌਸ਼ਲ ਵਿਕਾਸ ਮਿਸ਼ਨ ਵਲੋਂ ਵੱਖ-ਵੱਖ ਸਕੀਮਾਂ ਤਹਿਤ ਜ਼ਰੂਰਤਮੰਦ ਨੌਜਵਾਨਾਂ ਨੂੰ ਮੁਫ਼ਤ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ। ਪੰਜਾਬ ਸਕਿੱਲ ਡਿਵਲੈਪਮੈਂਟ ਮਿਸ਼ਨ ਤੇ ਐਲ ਐਂਡ ਟੀ ਸੀ.ਐਸ.ਟੀ. ਆਈ-ਪਿਲਖੁਵਾ (ਉਤਰ ਪ੍ਰਦੇਸ਼) ਵਲੋਂ ਸੂਬੇ ਦੇ ਨੌਜਵਾਨਾਂ ਲਈ 45-90 ਦਿਨਾਂ ਦਾ ਰਿਹਾਇਸ਼ੀ ਟਰੇਨਿੰਗ ਕੋਰਸ ਚਲਾਇਆ ਜਾਵੇਗਾ,

Advertisements

ਜਿਸ ਵਿਚ ਫਾਰਮ ਵਰਕ (ਪਹਿਲ ਦੇ ਆਧਾਰ ’ਤੇ ਕਾਰਪੇਂਟਰ/ਡਰਾਫ਼ਟ ਮੈਨ ਸਿਵਲ/ਫਿਟਰ ਟਰੇਡ ਜਾਂ 10ਵੀਂ ਪਾਸ) ਸਕੈਫੋਲਡਿੰਗ (ਪਹਿਲ ਦੇ ਆਧਾਰ ’ਤੇ ਫਿਟਰ/ ਡਰਾਫ਼ਟ ਮੈਨ ਸਿਵਲ ਟਰੇਡ ਵਿਚ ਆਈ.ਟੀ.ਆਈ. ਜਾਂ 10ਵੀਂ ਪਾਸ), ਬਾਰ ਬੈਡਿੰਗ ਤੇ ਸਟੀਲ ਫਿਕਸਿੰਗ (ਫਿਟਰ/ਡਰਾਫਟ ਮੈਨ ਸਿਵਲ ਵਿਚ ਆਈ.ਟੀ.ਆਈ. ਜਾਂ 10ਵੀਂ ਪਾਸ, ਕੰਸਟਰੱਕਸ਼ਨ ਇਲੈਕਟ੍ਰੀਸ਼ਨ  (ਇਲੈਕਟ੍ਰੀਸ਼ਨ/ਵਾਇਰਮੈਨ/ਇਲੈਕਟ੍ਰੋਨਿਕ ਵਿਚ ਆਈ.ਟੀ.ਆਈ.), ਸੋਲਰ ਪੀ.ਵੀ. ਟੈਕਨੀਸ਼ੀਅਨ (ਇਲੈਕਟ੍ਰੋਨਿਕਸ ਵਿਚ ਆਈ.ਟੀ.ਆਈ.), ਕੰਕਰੀਟ ਲੈਬ ਤੇ ਫੀਲਡ ਟੈਸਟਿੰਗ (ਸਿਵਲ ਇੰਜੀਨੀਅਰਿੰਗ ਵਿਚ ਗਰੈਜੂਏਸ਼ਨ/ਡਿਪਲੋਮਾ), ਪਲੰਬਰ (ਪਲੰਬਰ ਵਿਚ ਆਈ.ਟੀ.ਆਈ.) ਸ਼ਾਮਲ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਮਹੀਨੇ ਕਰੀਬ 150-180 ਨੌਜਵਾਨਾਂ ਨੂੰ ਟਰੇਨਿੰਗ ਮੁਹੱਈਆ ਕਰਵਾਈ ਜਾਵੇਗੀ।

ਇਸ ਪ੍ਰੋਗਰਾਮ ਤਹਿਤ 18-35 ਸਾਲ ਦੇ ਘੱਟ ਤੋਂ ਘੱਟ 10ਵੀਂ ਪਾਸ ਨੌਜਵਾਨ ਟਰੇਨਿੰਗ ਪ੍ਰਾਪਤ ਕਰ ਸਕਦੇ ਹਨ। ਇਸ ਦੌਰਾਨ ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਨੌਕਰੀ ’ਤੇ ਵੀ ਲਗਾਇਆ ਜਾਵੇਗਾ। ਟਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਟਰੇਨਿੰਗ ਦੇਣ ਦੇ ਨਾਲ-ਨਾਲ ਵਰਦੀ, ਬੂਟ ਤੇ ਪੀ.ਪੀ.ਈ. ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੀ.ਪੀ.ਐਮ.ਯੂ ਸਟਾਫ ਵਲੋਂ ਕੈਰੀਅਰ ਕਾਊਂਸਲੰਗ ਅਤੇ ਮਾਰਗਦਰਸ਼ਨ ਦੇ ਸੈਸ਼ਨ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਤੇ ਆਤਮ ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ https://www.intecc.com/sustainability/skilling/  ’ਤੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹਨ।  ਉਮੀਦਵਾਰ ਆਪਣੇ ਆਪ ਨੂੰ ਇਸ Çਲੰਕ httpa://tinyurl.com/L-and-t-skill-“raining ’ਤੇ ਰਜਿਸਟਰਡ ਵੀ ਕਰਵਾਉਣ। ਉਨ੍ਹਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਲਈ ਸੁਨੀਲ ਕੁਮਾਰ ਦੇ ਮੁਬਾਇਲ ਨੰਬਰ 77173-02471 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here